ਇੰਗਲੈਂਡ ਖਿਲਾਫ ਸੈਮੀਫਾਈਨਲ ਤੋਂ ਉਤਸ਼ਾਹਤ ਹਨ ਫਿੰਚ

Sunday, Jul 07, 2019 - 03:41 PM (IST)

ਇੰਗਲੈਂਡ ਖਿਲਾਫ ਸੈਮੀਫਾਈਨਲ ਤੋਂ ਉਤਸ਼ਾਹਤ ਹਨ ਫਿੰਚ

ਸਪੋਰਟਸ ਡੈਸਕ— ਆਸਟਰੇਲੀਅਨ ਕਪਤਾਨ ਆਰੋਨ ਫਿੰਚ ਨੇ ਦੱਖਣੀ ਅਫਰੀਕਾ ਤੋਂ ਮਿਲੀ 10 ਦੌੜਾਂ ਦੀ ਹਾਰ ਦੇ ਬਾਅਦ ਇੰਗਲੈਂਡ ਖਿਲਾਫ ਵੀਰਵਾਰ ਨੂੰ ਵਰਲਡ ਕੱਪ ਸੈਮੀਫਾਈਨਲ ਖੇਡਣ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟਾਏ ਹਨ। ਆਸਟਰੇਲੀਆ ਦੇ ਲਾਰਡਸ 'ਚ ਗਰੁੱਪ ਪੜਾਅ 'ਚ ਇੰਗਲੈਂਡ ਖਿਲਾਫ ਵੀਰਵਾਰ ਨੂੰ ਵਰਲਡ ਕੱਪ ਸੈਮੀਫਾਈਨਲ ਖੇਡਣ ਨੂੰ ਲੈ ਕੇ ਫਿੰਚ ਨੇ ਕਿਹਾ ਕਿ ਉਹ ਇਸ ਮੈਚ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਆਸਟਰੇਲੀਆ ਨੇ ਲਾਰਡਸ 'ਚ ਗਰੁੱਪ ਪੜਾਅ 'ਚ ਇੰਗਲੈਂਡ ਨਾਲ ਹੋਏ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਸੀ, ਹਾਲਾਂਕਿ ਉਸ ਦਿਨ ਮੇਜ਼ਬਾਨ ਟੀਮ ਲਈ ਜੇਸਨ ਰਾਏ ਨਹੀਂ ਖੇਡੇ ਸਨ ਜੋ ਹੁਣ ਪੂਰੀ ਤਰ੍ਹਾਂ ਫਿੱਟ ਹੋ ਕੇ ਸ਼ਾਨਦਾਰ ਖੇਡ ਦਿਖਾ ਰਹੇ ਹਨ।
PunjabKesari
ਫਿੰਚ ਨੇ ਪੱਤਰਕਾਰਾਂ ਨੂੰ ਕਿਹਾ, ''ਤੁਹਾਨੂੰ ਹਰ ਕਿਸੇ ਨੂੰ ਹਰਾਉਣਾ ਹੁੰਦਾ ਹੈ, ਭਾਵੇਂ ਹੀ ਉਹ ਕੋਈ ਵੀ ਟੀਮ ਹੋਵੇ ਜਾਂ ਫਿਰ ਉਹ ਹੁਣ ਕਿਸ ਪੱਧਰ ਦੀ ਹੈ।'' ਉਨ੍ਹਾਂ ਕਿਹਾ, ''ਇੰਗਲੈਂਡ ਖਿਲਾਫ ਅਸੀਂ ਗਰੁੱਪ ਮੈਚ 'ਚ ਵੀ ਚੰਗਾ ਖੇਡੇ ਸੀ ਜਿਸ ਨਾਲ ਯਕੀਨੀ ਤੌਰ 'ਤੇ ਸਾਡੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।'' ਫਿੰਚ ਨੇ ਕਿਹਾ, ''ਇੰਗਲੈਂਡ ਦੀ ਟੀਮ ਹਾਲ ਹੀ 'ਚ ਕਾਫੀ ਚੰਗਾ ਖੇਡ ਰਹੀ ਹੈ। ਇਸ ਲਈ ਸਾਨੂੰ ਉਸ ਖਿਲਾਫ ਮੈਚ 'ਚ ਜਿੱਤ ਹਾਸਲ ਕਰਨ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।'' ਆਸਟਰੇਲੀਆਈ ਕਪਤਾਨ ਨੇ ਕਿਹਾ, ''ਇਹ ਰੋਮਾਂਚਕ ਹੋਣ ਵਾਲਾ ਹੈ। ਜਦੋਂ ਵੀ ਆਸਟਰੇਲੀਅਨ ਟੀਮ ਇੰਗਲੈਂਡ ਨਾਲ ਖੇਡਦੀ ਹੈ ਤਾਂ ਇਹ ਉਤਸ਼ਾਹ ਵਧਾਉਣ ਵਾਲਾ ਹੁੰਦਾ ਹੈ। ਬਰਮਿੰਘਮ 'ਚ ਦਰਸ਼ਕਾਂ ਦੇ ਸਾਹਮਣੇ ਖੇਡਣਾ ਸ਼ਾਨਦਾਰ ਹੋਵੇਗਾ।''


author

Tarsem Singh

Content Editor

Related News