ਸ਼ੰਮੀ ਨੂੰ ਲੈ ਕੇ ਦਿੱਲੀ ਅਤੇ ਮੁੰਬਈ ਪੁਲਸ ਵਿਚਕਾਰ ਚੱਲੀ ਮਜ਼ਾਕੀਆ 'ਵਾਰ', ਹੋਈ ਮਿੱਠੀ ਨੋਕ-ਝੋਕ
Thursday, Nov 16, 2023 - 01:51 PM (IST)
ਸਪੋਰਟਸ ਡੈਸਕ - ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਜਿੱਥੇ ਭਾਰਤੀ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉੱਥੇ ਹੀ ਮੁੰਬਈ ਅਤੇ ਦਿੱਲੀ ਪੁਲਸ ਵਿਚਾਲੇ ਵੀ ਇਸ ਨੂੰ ਲੈ ਕੇ ਇਕ ਮਿੱਠੀ ਜਿਹੀ ਮਜ਼ਾਕੀਆ 'ਟਵਿੱਟਰ ਵਾਰ' ਛਿੜੀ ਹੋਈ ਹੈ।
ਦਿੱਲੀ ਪੁਲਸ ਨੇ ਆਪਣੇ 'ਐਕਸ' ਅਕਾਉਂਟ 'ਤੇ ਮੁਹੰਮਦ ਸ਼ੰਮੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ- 'ਮੁੰਬਈ ਪੁਲਸ ਕਿਤੇ ਸ਼ੰਮੀ ਵੱਲੋਂ (ਕੀਵੀ ਬੱਲੇਬਾਜ਼ਾਂ 'ਤੇ) ਕੀਤੇ ਹਮਲੇ ਲਈ ਗ੍ਰਿਫ਼ਤਾਰ ਨਾ ਕਰ ਲਵੇ।'
ਇਹ ਵੀ ਪੜ੍ਹੋ- ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...
ਇਸ 'ਤੇ ਜਵਾਬ ਦੇਣ 'ਚ ਮੁੰਬਈ ਪੁਲਸ ਵੀ ਪਿੱਛੇ ਨਹੀਂ ਹਟੀ। ਉਨ੍ਹਾਂ ਵੀ ਆਪਣੇ 'ਐਕਸ' ਅਕਾਉਂਟ 'ਤੇ ਦਿੱਲੀ ਪੁਲਸ ਦੇ ਟਵੀਟ 'ਤੇ ਵਿਅੰਗ ਕਸਦਿਆਂ ਲਿਖਿਆ- 'ਤੁਸੀਂ ਸ਼ੰਮੀ ਵੱਲੋਂ ਅਣਗਿਣਤ ਦਿਲ ਚੋਰੀ ਕਰਨ ਦਾ ਦੋਸ਼ ਲਗਾਉਣਾ ਤਾਂ ਭੁੱਲ ਹੀ ਗਏ, ਨਾਲ ਹੀ ਉਸ ਦਾ ਸਾਥ ਦੇਣ ਵਾਲਿਆਂ 'ਤੇ ਵੀ।' ਉਨ੍ਹਾਂ ਅੱਗੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਦੋਵਾਂ ਸ਼ਹਿਰਾਂ ਦੇ ਪੁਲਸ ਵਿਭਾਗ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਥੋੜ੍ਹਾ ਹਾਸਾ-ਮਜ਼ਾਕ ਕਰਨ ਲਈ ਉਨ੍ਹਾਂ 'ਤੇ ਯਕੀਨ ਵੀ ਕਰਦੇ ਹਨ।
ਦੱਸ ਦੇਈਏ ਕਿ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਮੁਹੰਮਦ ਸ਼ੰਮੀ, ਜਿਸ ਨੇ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ ਆਪਣੇ ਸਪੈੱਲ 'ਚ 57 ਦੌੜਾਂ ਦੇ ਕੇ 7 ਕੀਵੀ ਬੱਲੇਬਾਜ਼ਾਂ ਨੂੰ ਆਊਟ ਕੀਤਾ, ਤੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਨੂੰ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਐਵਾਰਡ ਨਾਲ ਨਵਾਜਿਆ ਗਿਆ ਸੀ। ਹੁਣ ਫਾਈਨਲ 'ਚ ਭਾਰਤ ਦਾ ਮੁਕਾਬਲਾ 16 ਨਵੰਬਰ ਨੂੰ ਕੋਲਕਾਤਾ ਵਿਖੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ, ਜੋ ਕਿ 19 ਨਵੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਨਰਿੰਦਰ ਮੋਦੀ ਸਟੇਡੀਅਮ 'ਚ ਖਡਿਆ ਜਾਵੇਗਾ।
ਇਹ ਵੀ ਪੜ੍ਹੋ- ਆਸਟ੍ਰੇਲੀਆ ਨੂੰ ਹਰਾ ਕੇ 'ਚੋਕਰਸ' ਦਾ ਠੱਪਾ ਹਟਾਉਣ ਦੇ ਇਰਾਦੇ ਨਾਲ ਸੈਮੀਫਾਈਨਲ 'ਚ ਉਤਰੇਗੀ ਅਫਰੀਕੀ ਟੀਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8