ਈਰਾਨ ਦਾ ਪਰਹਮ ਹਾਰ ਕੇ ਵੀ ਬਣਿਆ ਚੈਂਪੀਅਨ
09/16/2018 11:19:10 PM
![](https://static.jagbani.com/multimedia/2018_9image_23_18_591540000sp1.jpg)
ਗੇਬਜੇ— ਆਖਰੀ ਰਾਊਂਡ ਤੋਂ ਪਹਿਲਾਂ ਹੀ ਅਜੇਤੂ 2 ਅੰਕਾਂ ਦੀ ਬੜ੍ਹਤ ਹਾਸਲ ਕਰ ਚੁੱਕਾ ਈਰਾਨ ਦਾ ਪਰਹਮ ਮਘਸੂਦਲੂ 11ਵੇਂ ਰਾਊਂਡ ਵਿਚ ਰੂਸ ਦੇ ਆਂਦ੍ਰੇ ਐਸੀਪੇਂਕੋ ਤੋਂ ਹਾਰ ਗਿਆ ਪਰ ਫਿਰ ਵੀ ਕੁਲ 9 ਜਿੱਤਾਂ, 1 ਡਰਾਅ ਤੇ 1 ਹਾਰ ਨਾਲ 9.5 ਅੰਕ ਹਾਸਲ ਕਰਦਿਆਂ ਉਹ ਵਿਸ਼ਵ ਜੂਨੀਅਰ ਚੈਂਪੀਅਨ ਬਣ ਗਿਆ। ਉਹ ਇਹ ਖਿਤਾਬ ਹਾਸਲ ਕਰਨ ਵਾਲਾ ਈਰਾਨ ਦਾ ਪਹਿਲਾ ਖਿਡਾਰੀ ਹੈ। ਰੂਸ ਦੇ ਸੇਰਗੀ ਲੋਬਾਨੋਵ ਤੀਜੇ ਸਥਾਨ 'ਤੇ ਰਿਹਾ। ਉਸ ਨੇ ਵੀ 8.5 ਅੰਕ ਬਣਾਏ ਤੇ ਉਸ ਨੇ ਟਾਈਬ੍ਰੇਕ ਵਿਚ ਹਮਵਤਨ ਆਂਦ੍ਰੇ ਐਸੀਪੇਂਕੋ ਨੂੰ ਹਰਾ ਕੇ ਇਹ ਸਥਾਨ ਹਾਸਲ ਕੀਤਾ। ਉਸ ਨੇ ਆਖਰੀ ਰਾਊਂਡ ਵਿਚ ਨਾਰਵੇ ਦੇ ਕ੍ਰਿਸਟੀਅਨ ਜੋਹਨ ਸੇਬੇਸਟੀਅਨ ਨੂੰ ਹਾਰ ਦਾ ਸਵਾਦ ਚਖਾਇਆ।