ਯੂਰੋ 2024 : ਸਾਬਕਾ ਚੈਂਪੀਅਨ ਇਟਲੀ ਨੂੰ ਹਰਾ ਕੇ ਸਪੇਨ ਨਾਕਆਊਟ ਗੇੜ ''ਚ ਪਹੁੰਚਿਆ
Friday, Jun 21, 2024 - 02:38 PM (IST)
ਗੇਲਸੇਨਕਿਰਚੇਨ (ਜਰਮਨੀ) : ਤਿੰਨ ਵਾਰ ਦੇ ਯੂਰਪੀ ਚੈਂਪੀਅਨ ਸਪੇਨ ਨੇ ਮੌਜੂਦਾ ਚੈਂਪੀਅਨ ਇਟਲੀ ਨੂੰ 1-0 ਨਾਲ ਹਰਾ ਕੇ ਯੂਰੋ ਫੁੱਟਬਾਲ ਚੈਂਪੀਅਨਸ਼ਿਪ 2024 ਦੇ ਨਾਕਆਊਟ ਪੜਾਅ 'ਚ ਪ੍ਰਵੇਸ਼ ਕਰ ਲਿਆ ਹੈ। ਸਪੇਨ ਨੂੰ ਇਹ ਜਿੱਤ ਰਿਕਾਰਡੋ ਕੈਲਾਫੀਓਰੀ ਦੇ 55ਵੇਂ ਮਿੰਟ ਵਿੱਚ ਆਤਮਘਾਤੀ ਗੋਲ ਦੀ ਬਦੌਲਤ ਮਿਲੀ। ਸਪੇਨ ਨੇ ਹਾਲਾਂਕਿ ਪੂਰੇ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਟਲੀ ਦੇ ਕੋਚ ਲੁਸਿਆਨੋ ਸਪਲੇਟੀ ਨੇ ਹਾਰ ਤੋਂ ਬਾਅਦ ਕਿਹਾ, 'ਉਹ ਜਿੱਤ ਦੇ ਹੱਕਦਾਰ ਸਨ। ਅਸੀਂ ਕਦੇ ਮੈਚ ਵਿੱਚ ਨਹੀਂ ਸੀ। ਪ੍ਰਦਰਸ਼ਨ ਵਿੱਚ ਬਹੁਤ ਅੰਤਰ ਸੀ।
ਸਪੇਨ ਪਿਛਲੇ ਤਿੰਨ ਵਿਸ਼ਵ ਕੱਪਾਂ ਤੋਂ ਛੇਤੀ ਬਾਹਰ ਹੁੰਦਾ ਆਇਆ ਹੈ। ਪਿਛਲੀ ਯੂਰੋ ਚੈਂਪੀਅਨਸ਼ਿਪ ਵਿੱਚ ਸੈਮੀਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਇਟਲੀ ਹੱਥੋਂ ਹਾਰ ਗਈ ਸੀ। ਗਰੁੱਪ ਸੀ ਦੇ ਮੈਚ ਵਿੱਚ ਇੰਗਲੈਂਡ ਨੇ ਡੈਨਮਾਰਕ ਨਾਲ 1-1 ਨਾਲ ਡਰਾਅ ਖੇਡਿਆ। ਇਸ ਦੇ ਨਾਲ ਹੀ ਸਰਬੀਆ ਅਤੇ ਸਲੋਵੇਨੀਆ ਵਿਚਾਲੇ ਮੈਚ ਵੀ 1.1 ਨਾਲ ਡਰਾਅ ਰਿਹਾ।