ਹਾਰ ਤੋਂ ਬਾਅਦ ਜਗਨ ਰੈੱਡੀ ਨੇ ਵੀ ਉਠਾਏ ਈ. ਵੀ. ਐੱਮ. ’ਤੇ ਸਵਾਲ

Tuesday, Jun 18, 2024 - 09:45 PM (IST)

ਹਾਰ ਤੋਂ ਬਾਅਦ ਜਗਨ ਰੈੱਡੀ ਨੇ ਵੀ ਉਠਾਏ ਈ. ਵੀ. ਐੱਮ. ’ਤੇ ਸਵਾਲ

ਅਮਰਾਵਤੀ, (ਭਾਸ਼ਾ)- ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਮੁਖੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਕਿਹਾ ਕਿ ਚੋਣਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੀ ਥਾਂ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਆਂਧਰਾ ਪ੍ਰਦੇਸ਼ ਵਿਚ ਹਾਲ ਹੀ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਲੱਗਭਗ ਹਰ ਉੱਨਤ ਲੋਕਤੰਤਰ ਵਿਚ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੈੱਡੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਅਤੇ ਕਿਹਾ ਕਿ ਦੁਨੀਆ ਭਰ ਦੇ ਲੱਗਭਗ ਹਰ ਉੱਨਤ ਲੋਕਤੰਤਰ ਵਿਚ ਚੋਣਾਂ ਵਿਚ ਈ. ਵੀ. ਐੱਮਜ਼. ਦਾ ਨਹੀਂ, ਸਗੋਂ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਂਧਰਾ ਪ੍ਰਦੇਸ਼ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਾਡੇ (ਭਾਰਤ) ਲੋਕਤੰਤਰ ਦੀ ਸੱਚੀ ਭਾਵਨਾ ਨੂੰ ਬਣਾਏ ਰੱਖਣ ਲਈ ‘ਸਾਨੂੰ ਵੀ ਉਸੇ (ਪੋਸਟਲ ਬੈਲਟ ਪੇਪਰਾਂ) ਵੱਲ ਵਧਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨਸਾਫ ਨਾ ਸਿਰਫ ਹੋਣਾ ਚਾਹੀਦਾ ਸਗੋਂ ਦਿਖਣਾ ਵੀ ਚਾਹੀਦਾ ਹੈ ਕਿ ਇਨਸਾਫ਼ ਹੋਇਆ ਹੈ, ਉਸੇ ਤਰ੍ਹਾਂ ਲੋਕਤੰਤਰ ਵੀ ਨਾ ਸਿਰਫ਼ ਕਾਇਮ ਰਹਿਣਾ ਚਾਹੀਦਾ ਹੈ, ਸਗੋਂ ਅਜਿਹਾ ਦਿਖਣਾ ਵੀ ਚਾਹੀਦਾ ਹੈ।

ਹਨੂੰਮਾਨ ਬੈਨੀਵਾਲ ਨੇ ਵੀ ਕਿਹਾ, ਈ. ਵੀ. ਐੱਮ. ਵਿਚ ਲੱਗਦੀ ਹੈ ਗੜਬੜ

ਰਾਜਸਥਾਨ ਦੇ ਨਾਗੌਰ ਤੋਂ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਵੀ ਈ. ਵੀ. ਐੱਮ. ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਈ. ਵੀ. ਐੱਮ. ਵਿਚ ਸਾਨੂੰ ਵੀ ਗੜਬੜ ਲੱਗਦੀ ਹੈ। ਇਹ ਲੋਕ ਕੁਝ ਵੀ ਕਰ ਸਕਦੇ ਹਨ। ਅਸੀਂ ਵੀ ਈ. ਵੀ. ਐੱਮ. ’ਤੇ ਸਵਾਲ ਉੱਠੇ ਸਨ ਅਤੇ ਕਿਤੇ-ਕਿਤੇ ਗੜਬੜੀ ਹੋਈ ਸੀ।

ਬੈਨੀਵਾਲ ਨੇ ਕਿਹਾ ਕਿ ਰਾਜਸਥਾਨ ਤੋਂ ਅਸੀਂ ਇਕ ਮੁਹਿੰਮ ਸ਼ੁਰੂ ਕਰਾਂਗੇ ਅਤੇ ਦਿੱਲੀ ਤੱਕ ਕੂਚ ਕਰਾਂਗੇ। ਅਸੀਂ ਅਗਨੀਵੀਰ ਯੋਜਨਾ ਨੂੰ ਵਾਪਸ ਕਰਵਾਵਾਂਗੇ। ਪਹਿਲਾਂ ਵੀ ਅਸੀਂ ਇਸ ਦਾ ਵਿਰੋਧ ਕੀਤਾ ਸੀ, ਅਸੀਂ ਇਸ ਨੂੰ ਵਾਪਸ ਕਰਵਾਕੇ ਰਹਾਂਗੇ, ਇਹ ਸਾਡਾ ਟੀਚਾ ਹੈ। ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਮੁਖੀ ਹਨੂੰਮਾਨ ਬੈਨੀਵਾਲ ਨੇ ਈ. ਵੀ. ਐੱਮ. ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਨੀਟ ਦਾ ਪੇਪਰ ਲੀਕ ਹੋ ਸਕਦਾ ਹੈ ਤਾਂ ਈ. ਵੀ. ਐੱਮ. ਕੀ ਚੀਜ਼ ਹੈ।

ਕਾਂਗਰਸ ਹੀ ਲਿਆਈ ਸੀ ਈ. ਵੀ. ਐੱਮ., ਸਵਾਲ ਉਠਾਉਣਾ ਅਣ-ਉਚਿਤ : ਲਕਸ਼ਮਣ ਸਿੰਘ

ਦਿਗਵਿਜੇ ਸਿੰਘ ਦੇ ਭਰਾ ਅਤੇ ਸੀਨੀਅਰ ਕਾਂਗਰਸੀ ਆਗੂ ਲਕਸ਼ਮਣ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿ ਈ. ਵੀ. ਐੱਮ. ’ਤੇ ਵਧਦੇ ਵਿਵਾਦ ਨੂੰ ਦੇਖਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਈ. ਵੀ. ਐੱਮ. ਲੈ ਕੇ ਆਈ ਸੀ ਅਤੇ ਇਸ ’ਤੇ ਸਵਾਲ ਉਠਾਉਣਾ ਉਚਿਤ ਨਹੀਂ ਹੈ। ਈ. ਵੀ. ਐੱਮ. ਕਾਂਗਰਸ ਸਰਕਾਰ ਹੀ ਦੇਣ ਹੈ। ਈ. ਵੀ. ਐੱਮ. ’ਤੇ ਉਠੇ ਸਵਾਲਾਂ ਦਾ ਜਵਾਬ ਦਿੰਦਿਆਂ ਲਕਸ਼ਮਣ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਹੀ ਈ. ਵੀ. ਐੱਮ. ਲੈ ਕੇ ਆਈ ਸੀ। ਜਦੋਂ ਈ. ਵੀ. ਐੱਮ. ਦੀ ਸ਼ੁਰੂਆਤ ਹੋਈ ਓਦੋਂ ਸੋਨੀਆ ਗਾਂਧੀ ਯੂ. ਪੀ. ਏ. ਦੀ ਪ੍ਰਧਾਨ ਸੀ। ਇਸ ਲਈ ਇਸ ’ਤੇ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕੇਂਦਰੀ ਬਲਾਂ ਦੀ ਮੌਜੂਦਗੀ ਵਿਚ ਈ. ਵੀ. ਐੱਮ. ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ।


author

Rakesh

Content Editor

Related News