ਅਜੀਸ਼ ਅਲੀ ਬਣਿਆ ਇੰਡੀਅਨ ਓਪਨ ਆਫ ਸਫਰਿੰਗ ਦਾ ਨਵਾਂ ਚੈਂਪੀਅਨ

06/03/2024 12:30:39 PM

ਮੈਂਗਲੁਰੂ – ਪਿਛਲੇ ਸਾਲ ਪੈਰਿਸ ਓਲੰਪਿਕ ਕੁਆਲੀਫਾਇਰ ਵਿਚ ਹਿੱਸਾ ਲੈਣ ਵਾਲਾ ਤਾਮਿਲਨਾਡੂ ਦਾ ਸਰਫਰ ਅਜੀਸ਼ ਅਲੀ ਇੰਡੀਅਨ ਓਪਨ ਆਫ ਸਫਰਿੰਗ ਦਾ ਨਵਾਂ ਚੈਂਪੀਅਨ ਬਣ ਗਿਆ। ਟੂਰਨਾਮੈਂਟ ਦੇ 5ਵੇਂ ਗੇੜ ਵਿਚ ਤਾਮਿਲਨਾਡੂ ਦੇ ਸਰਫਰਾਂ ਨੇ ਸਾਰੀਆਂ 4 ਸ਼੍ਰੇਣੀਆਂ (ਪੁਰਸ਼ ਓਪਨ, ਮਹਿਲਾ ਓਪਨ, ਗ੍ਰੋਮ ਬੋਆਏਜ਼ ਤੇ ਅੰਡਰ-16 ਤੇ ਗ੍ਰੋਮਰਸ ਗਰਲਜ਼ ਤੇ ਅੰਡਰ-16) ਵਿਚ ਚੋਟੀ ਦਾ ਸਨਮਾਨ ਹਾਸਲ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਇਹ ਭਾਰਤੀ ਕ੍ਰਿਕਟਰ ਬੱਝਾ ਵਿਆਹ ਦੇ ਬੰਧਨ 'ਚ, ਲਾੜੇ-ਲਾੜੀ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ

ਪਿਛਲੇ ਸਾਲ ਪੈਰਿਸ ਓਲੰਪਿਕ ਕੁਆਲੀਫਾਇਰ (2023 ਆਈ. ਐੱਸ. ਏ. ਵਰਲਡ ਸਫਰਿੰਗ ਗੇਮਸ, ਅਲ ਸਾਲਵਾਡੋਰ) ਵਿਚ ਹਿੱਸਾ ਲੈਣ ਵਾਲੇ ਅਲੀ ਨੂੰ ਪੁਰਸ਼ ਓਪਨ ਵਰਗ ਵਿਚ ਨਵੇਂ ਆਈ. ਓ. ਐੱਸ. ਚੈਂਪੀਅਨ ਦਾ ਤਾਜ ਪਹਿਨਾਇਆ ਗਿਆ, ਉੱਥੇ ਹੀ ਨੌਜਵਾਨ ਸਨਸਨੀ ਕਮਲ ਮੂਰਤੀ ਨੇ ਮਹਿਲਾ ਓਪਨ ਤੇ ਗ੍ਰੋਮਰਸ ਗਰਲਜ਼ ਤੇ ਅੰਡਰ-16 ਦੋਵੇਂ ਸ਼੍ਰੇਣੀਆਂ ਵਿਚ ਜਿੱਤ ਹਾਸਲ ਕਰਕੇ ਆਪਣੇ ਖਿਤਾਬ ਦਾ ਸਫ਼ਲਤਾਪੂਰਵਕ ਬਚਾਅ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News