ਲੋਕ ਸਭਾ ਚੋਣਾਂ ''ਚ ਹਾਰ ਤੋਂ ਬਾਅਦ ਆਪਣੇ ਸਮਰਥਕਾਂ ''ਤੇ ਵਰ੍ਹੇ ਸ਼ੀਆ ਨੇਤਾ ਇਮਰਾਨ ਅੰਸਾਰੀ

Wednesday, Jun 19, 2024 - 02:42 PM (IST)

ਲੋਕ ਸਭਾ ਚੋਣਾਂ ''ਚ ਹਾਰ ਤੋਂ ਬਾਅਦ ਆਪਣੇ ਸਮਰਥਕਾਂ ''ਤੇ ਵਰ੍ਹੇ ਸ਼ੀਆ ਨੇਤਾ ਇਮਰਾਨ ਅੰਸਾਰੀ

ਸ੍ਰੀਨਗਰ (ਭਾਸ਼ਾ) - ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਕਥਿਤ ਵੀਡੀਓ ਵਿੱਚ ਜੰਮੂ-ਕਸ਼ਮੀਰ ਦੇ ਇੱਕ ਸ਼ੀਆ ਨੇਤਾ ਹਾਲ ਹੀ ਵਿੱਚ ਖ਼ਤਮ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਆਪਣੇ ਸਮਰਥਕਾਂ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਵਿਖਾਈ ਦੇ ਰਹੇ ਹਨ। ਪੀਪਲਜ਼ ਕਾਨਫਰੰਸ ਦੇ ਜਨਰਲ ਸਕੱਤਰ ਅਤੇ ਸ਼ੀਆ ਨੇਤਾ ਇਮਰਾਨ ਰਜ਼ਾ ਅੰਸਾਰੀ ਦੀ ਇਸ 19 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਲੋਕ ਜ਼ੋਰਦਾਰ ਟਿੱਪਣੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ - Amazon ਤੋਂ ਮੰਗਵਾਇਆ ਪਾਰਸਲ, ਬਾਕਸ ਵਿਚ ਜਿਊਂਦਾ ਕੋਬਰਾ ਦੇਖ ਜੋੜੇ ਦੇ ਉੱਡੇ ਹੋਸ਼ (ਵੀਡੀਓ)

ਪੀਪਲਜ਼ ਕਾਨਫਰੰਸ ਪਾਰਟੀ ਦੀ ਅਗਵਾਈ ਸਾਬਕਾ ਵੱਖਵਾਦੀ ਅਤੇ ਹੁਣ ਮੁੱਖ ਧਾਰਾ ਵਾਲੇ ਸੱਜਾਦ ਗਨੀ ਲੋਨ ਕਰ ਰਹੇ ਹਨ। ਲੋਨ ਨੇ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਸਫਾਇਆ ਹੋ ਗਿਆ। ਅੱਤਵਾਦ ਨੂੰ ਵਿੱਤ ਪੋਸ਼ਣ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਆਜ਼ਾਦ ਉਮੀਦਵਾਰ ਸ਼ੇਖ ਅਬਦੁਲ ਰਸ਼ੀਦ ਉਰਫ਼ ਇੰਜੀਨੀਅਰ ਰਾਸ਼ਿਦ ਨੇ ਬਾਰਾਮੂਲਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਦੂਜੇ ਅਤੇ ਲੋਨ ਤੀਜੇ ਸਥਾਨ 'ਤੇ ਰਹੇ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਮਰਾਨ ਰਜ਼ਾ ਅੰਸਾਰੀ ਆਪਣੇ ਸਮਰਥਕਾਂ ਨਾਲ ਗੁੱਸੇ 'ਚ ਗੱਲ ਕਰਦੇ ਨਜ਼ਰ ਆ ਰਹੇ ਹਨ। ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਨਾਰਾਜ਼ ਵਿਖਾਈ ਦੇ ਰਹੇ ਅੰਸਾਰੀ ਕਸ਼ਮੀਰ ਵਿਚ ਆਪਣੇ ਸਮਰਥਕਾਂ ਨੂੰ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਮੈਂ ਆਪਣੇ ਪਿਤਾ ਦੀ ਕਬਰ ਦੀ ਕਸਮ ਖਾਂਦਾ ਹਾਂ, ਮੈਂ ਆਪਣੇ ਕੱਪੜੇ ਫਾੜ ਦੇਣਾ ਚਾਹੁੰਦਾ ਹਾਂ। ਮੈਂ ਅਰਸ਼ 'ਤੇ ਸੀ, ਤੁਸੀਂ ਮੈਨੂੰ ਫਰਸ਼ 'ਤੇ ਲਿਆ ਦਿੱਤਾ। ਅੰਸਾਨੀ ਉਹਨਾਂ ਨੂੰ ਦਿੱਤੀ ਗਈ ਚਾਹ ਸੁੱਟਦੇ ਅਤੇ ਫਿਰ ਇਕ ਬਜ਼ੁਰਗ ਸਮਰਥਕ 'ਤੇ ਗੁੱਸਾ ਕਰਦੇ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ 'ਤੇ ਸੌਂ ਰਹੇ ਵਿਅਕਤੀ 'ਤੇ ਚੜ੍ਹਾਈ BMW, ਹੋਈ ਮੌਤ

ਬਾਰਾਮੂਲਾ ਲੋਕ ਸਭਾ ਸੀਟ ਦੀਆਂ 18 ਵਿਧਾਨ ਸਭਾ ਸੀਟਾਂ 'ਚੋਂ ਪੀਪਲਜ਼ ਕਾਨਫਰੰਸ ਸਿਰਫ਼ ਇਕ ਵਿਧਾਨ ਸਭਾ ਸੀਟ ਹੰਦਵਾੜਾ 'ਤੇ ਲੀਡ ਹਾਸਲ ਕਰ ਸਕੀ। ਪਾਰਟੀ ਅੰਸਾਰੀ ਦੇ ਆਪਣੇ ਵਿਧਾਨ ਸਭਾ ਹਲਕੇ ਪੱਟਨ ਤੋਂ ਵੀ ਪਛੜ ਗਈ, ਜਿੱਥੇ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਨੇ ਲੀਡ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News