ਸੁਸ਼ੀਲ ਰਿੰਕੂ ਨੇ ਕਬੂਲੀ ਹਾਰ, ਲਾਈਵ ਹੋ ਕੇ ਜਨਤਾ ਦਾ ਕੀਤਾ ਧੰਨਵਾਦ ਤੇ ਚੰਨੀ ਨੂੰ ਦਿੱਤੀ ਵਧਾਈ

Tuesday, Jun 04, 2024 - 07:44 PM (IST)

ਸੁਸ਼ੀਲ ਰਿੰਕੂ ਨੇ ਕਬੂਲੀ ਹਾਰ, ਲਾਈਵ ਹੋ ਕੇ ਜਨਤਾ ਦਾ ਕੀਤਾ ਧੰਨਵਾਦ ਤੇ ਚੰਨੀ ਨੂੰ ਦਿੱਤੀ ਵਧਾਈ

ਜਲੰਧਰ (ਵੈੱਬ ਡੈਸਕ)- ਜਲੰਧਰ ਲੋਕ ਸਭਾ ਸੀਟ ਤੋਂ ਵੱਡੀ ਲੀਡ ਨਾਲ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਜੇਤੂ ਰਹੇ ਹਨ। ਚਰਨਜੀਤ ਸਿੰਘ ਚੰਨੀ ਨੂੰ 3, 90,053 ਵੋਟਾਂ ਹਾਸਲ ਹੋਈਆਂ ਹਨ, ਉਥੇ ਹੀ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੂਜੇ ਨੰਬਰ 'ਤੇ ਰਹੇ ਹਨ। ਸੁਸ਼ੀਲ ਰਿੰਕੂ ਨੂੰ ਕੁੱਲ 2, 14, 060 ਵੋਟਾਂ ਮਿਲੀਆਂ ਹਨ। ਨਤੀਜਿਆਂ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਲਾਈਵ ਹੋ ਕੇ ਜਿੱਥੇ ਜਲੰਧਰ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਦਾ ਧੰਨਵਾਦ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ, ਉਥੇ ਹੀ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ-  ਜਲੰਧਰ 'ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ, 3,90, 053 ਵੋਟਾਂ ਕੀਤੀਆਂ ਹਾਸਲ

ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸਾਲ 2023 ਵਿਚ ਹੋਈ ਜ਼ਿਮਨੀ ਚੋਣ ਦੌਰਾਨ ਜਲੰਧਰ ਤੋਂ ਭਾਜਪਾ ਨੂੰ ਕਰੀਬ 1 ਇਕ ਲੱਖ 35 ਹਜ਼ਾਰ ਤੋਂ ਵਧੇਰੇ ਵੋਟਾਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰਿਆਂ ਦੀ ਮਿਹਨਤ ਸਦਕਾ 2 ਲੱਖ 14 ਹਜ਼ਾਰ ਤੋਂ ਵਧ ਵੋਟਾਂ ਨਾਲ ਲਗਭਗ 80 ਹਜ਼ਾਰ ਤੋਂ ਵਧ ਦਾ ਵੋਟ ਸ਼ੇਅਰ ਵਿਚ ਵਾਧਾ ਹੋਇਆ ਹੈ। ਮੈਂ ਦਿਨ-ਰਾਤ ਮਿਹਨਤ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਸੁਸ਼ੀਲ ਕੁਮਾਰ ਰਿੰਕੂ ਨੇ ਹਾਰ ਨੂੰ ਕਬੂਲ ਕਰਦਿਆਂ ਕਿਹਾ ਕਿ ਮੈਂ ਜੋ ਜਲੰਧਰ ਵਾਲਿਆਂ ਨੇ ਫਤਵਾਂ ਦਿੱਤਾ ਹੈ, ਉਸ ਨੂੰ ਸਵੀਕਾਰ ਕਰਦਾ ਹਾਂ ਅਤੇ ਜੋ ਵੀ ਸਾਡੇ ਵਿਚ ਕਮੀਆਂ ਰਹਿ ਗਈਆਂ ਹਨ, ਉਨ੍ਹਾਂ 'ਤੇ ਮੰਥਨ ਕਰਕੇ ਕਮੀਆਂ 'ਤੇ ਕੰਮ ਕਰਾਂਗੇ ਅਤੇ ਦੁੱਗਣੀ ਰਫ਼ਤਾਰ ਨਾਲ ਲੋਕਾਂ ਵਿਚਾਲੇ ਆ ਕੇ ਫਿਰ ਤੋਂ ਕੰਮ ਅਤੇ ਸੇਵਾ ਕਰਾਂਗੇ ਤੇ ਆਪਣੀ ਪਾਰਟੀ ਨੂੰ ਫਿਰ ਉੱਚਾ ਲੈ ਕੇ ਜਾਵਾਂਗੇ। ਇਸ ਦੌਰਾਨ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਜਿੱਤ ਦੀ ਵਧਾਈ ਵੀ ਦਿੱਤੀ ਗਈ।  

ਇਹ ਵੀ ਪੜ੍ਹੋ-  ਜਿੱਤ ਤੋਂ ਬਾਅਦ ਬਿਨਾਂ ਪੌੜੀ ਦੇ ਕੋਠੇ 'ਤੇ ਚੜ੍ਹ ਗਏ ਚਰਨਜੀਤ ਸਿੰਘ ਚੰਨੀ, ਇਸ ਅੰਦਾਜ਼ 'ਚ ਸਮਰਥਕਾਂ ਦਾ ਕੀਤਾ ਧੰਨਵਾਦ

 

ਜਲੰਧਰ ਸੀਟ ਦੇ ਨਤੀਜੇ 

ਚਰਨਜੀਤ ਸਿੰਘ ਚੰਨੀ (ਕਾਂਗਰਸ)-390053  ਵੋਟਾਂ 
ਸੁਸ਼ੀਲ ਰਿੰਕੂ (ਭਾਜਪਾ) - 214060

ਪਵਨ ਟੀਨੂ (ਆਪ)- 208889
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-67911 
ਬਲਵਿੰਦਰ ਕੁਮਾਰ (ਬਸਪਾ) - 64941 


ਇਹ ਵੀ ਪੜ੍ਹੋ- ਜਿੱਤ ਦਾ ਸਰਟੀਫਿਕੇਟ ਲੈਣ ਪਹੁੰਚੇ ਸਾਬਕਾ CM ਚਰਨਜੀਤ ਸਿੰਘ ਚੰਨੀ, ਵਿਰੋਧੀਆਂ ਨੂੰ ਵੀ ਪਾ ਲਈ ਜੱਫ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News