ਈਰਾਨ ਨੇ ਪ੍ਰਮਾਣੂ ਪ੍ਰੋਗਰਾਮ ’ਚ ਸੈਂਟਰੀਫਿਊਜ਼ ਲਾਉਣੇ ਸ਼ੁਰੂ ਕੀਤੇ
Saturday, Jun 15, 2024 - 11:47 AM (IST)
ਦੁਬਈ (ਭਾਸ਼ਾ) - ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨ ਨੇ ਸ਼ੁੱਕਰਵਾਰ ਕਿਹਾ ਕਿ ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਐਡਵਾਂਸ ਸੈਂਟਰੀਫਿਊਜ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇਸ ਕਦਮ ਨੂੰ ਪ੍ਰਮਾਣੂ ਖਤਰਾ ਵਧਾਉਣ ਵਾਲਾ ਦੱਸਿਆ ਹੈ।
ਨਵੇਂ ਸੈਂਟਰੀਫਿਊਜ਼ਾਂ ਦੀ ਸਥਾਪਨਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਹੋਰ ਤੇਜ਼ ਕਰੇਗੀ, ਜਿਸ ਨੇ ਪਹਿਲਾਂ ਹੀ ਯੂਰੇਨੀਅਮ ਨੂੰ ਹਥਿਆਰਾਂ ਦੇ ਦਰਜੇ ਤਕ ਵਧਾ ਦਿੱਤਾ ਹੈ ਅਤੇ ਕਈ ਪ੍ਰਮਾਣੂ ਹਥਿਆਰ ਬਣਾਉਣ ਲਈ ਇਸ ਨੂੰ ਕਾਫ਼ੀ ਸਟੋਰ ਕੀਤਾ ਹੈ।
ਹਾਲਾਂਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦੇ ਦਾਖਲੇ ਵਿਚ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਈਰਾਨ ਹੋਰ ਸੋਧ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, ‘ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਤੇਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸਦਾ ਕੋਈ ਭਰੋਸੇਯੋਗ ਸ਼ਾਂਤੀਪੂਰਨ ਉਦੇਸ਼ ਨਹੀਂ ਹੈ। ਜੇਕਰ ਈਰਾਨ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਦਾ ਹੈ, ਤਾਂ ਅਸੀਂ ਉਚਿਤ ਜਵਾਬ ਦੇਵਾਂਗੇ।