ਅਲਟੀਮੇਟ ਖੋ-ਖੋ ਦੀਆਂ 6 ਫ੍ਰੈਂਚਾਈਜ਼ੀਆਂ ਨੇ 145 ਖਿਡਾਰੀਆਂ ਨੂੰ ਖਰੀਦਣ ’ਚ 3.90 ਕਰੋੜ ਰੁਪਏ ਖਰਚੇ
Thursday, Nov 23, 2023 - 03:10 PM (IST)
ਭੁਵਨੇਸ਼ਵਰ, (ਭਾਸ਼ਾ)– ਅਲਟੀਮੇਟ ਖੋ-ਖੋ (ਯੂ. ਕੇ. ਕੇ.) ਦੇ ਬੁੱਧਵਾਰ ਨੂੰ ਇੱਥੇ ਹੋਏ ਦੂਜੇ ਸੈਸ਼ਨ ਦੇ ਡਰਾਫਟ ਦੌਰਾਨ 6 ਫ੍ਰੈਂਚਾਈਜ਼ੀ ਟੀਮਾਂ ਨੇ 290 ਦੇ ਪੂਲ ਵਿਚੋਂ 145 ਖਿਡਾਰੀਆਂ ਨੂੰ ਖਰੀਦਿਆਂ। ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ ਫ੍ਰੈਂਚਾਈਜ਼ੀਆਂ ਨੇ 3.90 ਕਰੋੜ ਰੁਪਏ ਦਾ ਖਰਚ ਕੀਤਾ, ਜਿਨ੍ਹਾਂ ਵਿਚੋਂ 18 ਖਿਡਾਰੀਆਂ ਨੂੰ ਰਿਟੇਨ ਕੀਤਾ ਗਿਆ। ਇਨ੍ਹਾਂ ਵਿਚ 16 ਤੋਂ 18 ਸਾਲ ਦੀ ਉਮਰ ਦੇ 33 ਖਿਡਾਰੀ ਵੀ ਸ਼ਾਮਲ ਸਨ।
ਗੁਜਰਾਤ ਜਾਇੰਟਸ ਤੇ ਰਾਜਸਥਾਨ ਵਾਰੀਅਰਸ ਨੇ ਆਪਣੀ ਟੀਮ ਪੂਰੀ ਕਰਨ ਲਈ ਕ੍ਰਮਵਾਰ 25 ਤੇ 22 ਖਿਡਾਰੀਆਂ ਨੂੰ ਸ਼ਾਮਲ ਕੀਤਾ। ਸਾਬਕਾ ਚੈਂਪੀਅਨ ਓਡਿਸ਼ਾ ਜਗਰਨਾਟਸ ਨੇ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਦਾ ਸੰਯੋਜਨ ਤੈਅ ਕੀਤਾ। ਰਾਜਸਥਾਨ ਵਾਰੀਅਰਸ, ਤੇਲਗੂ ਯੋਧਾਜ਼ ਤੇ ਚੇਨਈ ਕਿੱਕ ਗਨਸ ਨੇ ਕ੍ਰਮਵਾਰ ਵਿਜੇ ਹਜ਼ਾਰੇ, ਅਦਿੱਤਿਆ ਗਨਪੁਲੇ ਤੇ ਲਕਸ਼ਮਣ ਗਵਾਸ ਵਰਗੇ ਸਟਾਰ ਖਿਡਾਰੀਆਂ ਨੂੰ ਚੁਣਿਆ। ਮੁੰਬਈ ਤੇ ਚੇਨਈ ਕਿੱਕ ਗਨਸ ਨੇ ਵੀ ਨੌਜਵਾਨ ਖਿਡਾਰੀਆਂ ਨੂੰ ਖਰੀਦਣ ਨੂੰ ਤਵੱਜੋ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8