ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

Thursday, Nov 21, 2024 - 02:54 PM (IST)

ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਅੰਮ੍ਰਿਤਸਰ (ਨੀਰਜ)-ਭਾਰਤੀ ਫੌਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਨਵੰਬਰ 2024 ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹਾਫ ਮੈਰਾਥਨ ਦੌੜ ਦਾ ਕਰਵਾਈ ਜਾਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ ਨੇ ਦੱਸਿਆ ਕਿ ਹਾਫ ਮੈਰਾਥਨ ਦੌੜ ਕਾਰਨ ਅਟਾਰੀ ਤੋਂ ਅੰਮ੍ਰਿਤਸਰ ਆਉਣ ਵਾਲੀ ਸੜਕ 24 ਨਵੰਬਰ ਨੂੰ ਸਵੇਰ 6 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਬੰਦ ਰਹੇਗੀ ਅਤੇ ਅੰਮ੍ਰਿਤਸਰ ਤੋਂ ਅਟਾਰੀ ਜਾਣ ਵਾਲੀ ਸੜਕ ਤੇ ਆਵਾਜਾਈ ਆਮ ਵਾਂਗ ਰਹੇਗੀ।

ਇਹ ਵੀ ਪੜ੍ਹੋ-  ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ

ਉਨ੍ਹਾਂ ਦੱਸਿਆ ਕਿ ਇਹ ਹਾਫ ਮੈਰਾਥਨ ਤਿੰਨ ਕੈਟਾਗਰੀਆਂ 5, 10 ਅਤੇ 21 ਕਿਲੋਮੀਟਰ ਦੀ ਹੋਵੇਗੀ ਅਤੇ ਜੇਤੂ ਉਮੀਦਾਵਾਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸ ਸਬੰਧੀ ਆਰਮੀ ਅਧਿਕਾਰੀਆਂ ਅਤੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਹਾਫ ਮੈਰਾਥਨ ਦੌੜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਦੇ ਰਸਤੇ ਵਿਚ ਐਂਬੂਲੈਂਸ ਡਾਕਟਰੀ ਟੀਮਾਂ ਅਤੇ ਸਾਫ ਸਫਾਈ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਈਵੈਂਟ ਦਾ ਉਦੇਸ਼ ਸਿਵਲ ਪ੍ਰਸ਼ਾਸਨ ਅਤੇ ਸਮਾਜ ਨਾਲ ਫੌਜ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੀ ਸੁਰੱਖਿਆ ਵਿੱਚ ਭਾਰਤੀ ਫੌਜ ਦੀ 1965 ਅਤੇ 1971 ਦੀ ਭਾਰਤ-ਪਾਕਿ ਜੰਗ ਵਿਚ ਇਸਦੇ ਮਹੱਤਵਪੂਰਨ ਰੋਲ ਨੂੰ ਦਰਸਾਉਣਾ ਹੈ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਹਾਫ ਮੈਰਾਥਨ ਸੀ. ਪੀ. 7 ਗੇਟ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਤੋਂ ਯੂ ਟਰਨ ਲੈਂਦੀ ਹੋਈ ਵਾਹਗਾ ਬਾਰਡਰ ਤੱਕ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿਚ ਪਹਿਲ ਸਕੂਲ, ਪਿੰਗਲਵਾੜਾ ਸਕੂਲ ਅਤੇ ਰੈੱਡ ਕਰਾਸ ਸਕੂਲ ਦੇ ਸਪੈਸ਼ਲ ਬੱਚੇ ਵੀ ਭਾਗ ਲੈਣਗੇ ਅਤੇ ਇਨ੍ਹਾਂ ਦੀ ਇਕ ਕਿਲੋਮੀਟਰ ਦੀ ਹਾਫ ਮੈਰਾਥਨ ਦੌੜ ਹੋਵੇਗੀ। ਉਨ੍ਹਾਂ ਦੱਸਿਆ ਕਿ ਹਾਫ ਮੈਰਾਥਨ ਵਿੱਚ ਭਾਗ ਲੈਣ ਵਾਲੇ ਲੋਕਾਂ ਦੀਆਂ ਗੱਡੀਆਂ ਸੀ. ਪੀ 8 ਗੇਟ ਵਿਖੇ ਪਾਰਕ ਹੋਣਗੀਆਂ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਮੇਜਰ ਅਕਸ਼ਤ ਜੋਸ਼ੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਫ ਮੈਰਾਥਨ ਦੌੜ ਵਿਚ ਜਿਨ੍ਹਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਹੈ। ਉਹ 23 ਨਵੰਬਰ ਨੂੰ ਸੀ. ਪੀ 7 ਗੇਟ ਤੋਂ ਆਪਣੀ ਟੀ ਸ਼ਰਟ ਪ੍ਰਾਪਤ ਕਰ ਸਕਦੇ ਹਨ। ਇਸ ਦੌੜ ਵਿੱਚ ਪਹਿਲ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਅਤੇ ਇਹ ਹਾਫ ਮੈਰਾਥਨ ਸਵੇਰੇ 7 ਵਜੇ ਸ਼ੁਰੂ ਹੋਵੇਗੀ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਭਲਾਈ ਅਫਸਰ ਪਲਵ ਸ੍ਰੇਸ਼ਟਾ, ਸਕੱਤਰ ਰੈੱਡ ਕਰਾਸ ਸੈਮਸਨ ਮਸੀਹ, ਜ਼ਿਲਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਡੀ. ਐੱਸ. ਪੀ ਬਲਜੀਤ ਸਿੰਘ, ਨੋਡਲ ਅਫਸਰ ਧਰਮਿੰਦਰ ਸਿੰਘ, ਜ਼ਿਲਾ ਖੇਡ ਦਫਤਰ ਤੋਂ ਕੋਚ ਇੰਦਰਬੀਰ ਸਿੰਘ, ਨਹਿਰੂ ਯੁਵਾ ਕੇਂਦਰ ਤੋਂ ਰੋਹਿਤ ਕੁਮਾਰ, ਆਸ਼ੂ ਵਿਸ਼ਾਲ, ਐੱਸ. ਡੀ. ਓ ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News