ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, 1 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ ਨੇ ਪੁਆ ਦਿੱਤੇ ਵੈਣ
Saturday, Nov 16, 2024 - 07:03 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਪਿੰਡ ਔਲਖ ਨੇੜੇ ਬੀਤੇ ਦਿਨੀਂ ਦੋ ਮੋਟਰਸਾਈਕਲਾਂ ਵਿਚਾਲੇ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋਏ 1 ਸਾਲ ਦੇ ਮਾਸੂਮ ਬੱਚੇ ਨੇ ਦੇਰ ਰਾਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਸਬੰਧ ’ਚ ਦਰਜ ਕੀਤੇ ਗਏ ਮਾਮਲੇ ਸਬੰਧੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪਿੰਡ ਛੱਜਾ ਦੇ ਜੋਧਾ ਮੱਲ ਪੁੱਤਰ ਅਮਰ ਨਾਥ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਛੋਟੀ ਕੁੜੀ ਰੇਖਾ ਰਾਣੀ ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਪਿੰਡ ਢੇਲਾ ਵਿਖੇ ਸੋਨੂੰ ਪੁੱਤਰ ਚਰਨ ਦਾਸ ਨਾਲ ਹੋਇਆ ਸੀ। ਰੇਖਾ ਆਪਣੇ ਕਰੀਬ 1 ਸਾਲ ਦੇ ਬੱਚੇ ਹਰਜੋਤ ਸਿੰਘ ਨੂੰ ਨਾਲ ਲੈ ਕੇ ਪੇਕੇ ਪਿੰਡ ਛੱਜਾ ਵਿਖੇ ਕੁਝ ਦਿਨ ਰਹਿਣ ਲਈ ਆਈ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
ਇਸ ਦੌਰਾਨ 25 ਸਤੰਬਰ ਨੂੰ ਅਚਾਨਕ ਉਸ ਦੇ ਦੋਹਤੇ ਹਰਜੋਤ ਸਿੰਘ ਦੀ ਤਬੀਅਤ ਵਿਗੜਨ ’ਤੇ ਜੋਧਾ ਮੱਲ ਉਸ ਨੂੰ ਨੂਰਪੁਰਬੇਦੀ ਵਿਖੇ ਦਵਾਈ ਦਿਲਾਉਣ ਲਈ ਮੋਟਰਸਾਈਕਲ 'ਤੇ ਆਪਣੀ ਕੁੜੀ ਨਾਲ ਜਾ ਰਿਹਾ ਸੀ। ਜਦੋਂ ਸ਼ਾਮੀਂ 5 ਕੁ ਵਜੇ ਉਹ ਪਿੰਡ ਬੱਸ ਅੱਡਾ ਔਲਖ ਨੇੜੇ ਆਪਣੀ ਸਾਈਡ ’ਤੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਸੜਕ ਦੇ ਖੱਬੇ ਪਾਸੇ ਬਣੀਆਂ ਦੁਕਾਨਾਂ ਅੱਗੇ ਇਕ ਵਿਅਕਤੀ ਨੇ ਅਚਾਨਕ ਆਪਣਾ ਮੋਟਰਸਾਈਕਲ ਸੜਕ ’ਤੇ ਚੜ੍ਹਾ ਦਿੱਤਾ, ਜਿਸ ਦੇ ਨਾਲ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾਉਣ ’ਤੇ ਸੜਕ ’ਤੇ ਡਿੱਗ ਕੇ ਦੋਹਤੇ ਹਰਜੋਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਉਸ ਦੇ ਅਤੇ ਉਸ ਦੀ ਕੁੜੀ ਦੇ ਵੀ ਮਾਮੂਲੀ ਸੱਟਾਂ ਲੱਗੀਆਂ।
ਇਸ ਦੌਰਾਨ ਨੂਰਪੁਰਬੇਦੀ ਦੀ ਤਰਫੋਂ ਆ ਰਿਹਾ ਇਕ ਹੋਰ ਮੋਟਰਸਾਈਕਲ ਵੀ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਜਿਸ ’ਤੇ ਉਸ ਦਾ ਚਾਲਕ ਜਸ਼ਨ ਪੁੱਤਰ ਕਾਲਾ ਨਿਵਾਸੀ ਬੜਵਾ ਦੇ ਵੀ ਸੱਟਾਂ ਲੱਗੀਆਂ। ਇਸ ਦੌਰਾਨ ਰਾਹਗੀਰਾਂ ਦੇ ਇਕੱਠੇ ਹੋਣ ’ਤੇ ਉਕਤ ਮੋਟਰਸਾਈਕਲ ਜਿਸ ਦਾ ਨੰਬਰ ਨੋਟ ਕਰ ਲਿਆ ਗਿਆ ਦਾ ਚਾਲਕ ਫਰਾਰ ਹੋ ਗਿਆ।
ਇਹ ਵੀ ਪੜ੍ਹੋ- 26 ਨਵੰਬਰ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਐਲਾਨ
ਉਪਰੰਤ ਸ਼ਿਕਾਇਤਕਰਤਾ ਕਿਸੇ ਵਾਹਨ ਦਾ ਇੰਤਜ਼ਾਮ ਕਰਕੇ ਆਪਣੇ ਦੋਹਤੇ ਨੂੰ ਨੂਰਪੁਰਬੇਦੀ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਕੇ ਪਹੁੰਚਿਆ, ਜਿਸ ਨੂੰ ਡਾਕਟਰਾਂ ਨੇ ਪੀ. ਜੀ. ਆਈ. ਵਿਖੇ ਰੈਫਰ ਕਰ ਦਿੱਤਾ ਪਰ ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਦੇਰ ਰਾਤ ਉਸ ਦੇ ਦੋਹਤੇ ਦੀ ਮੌਤ ਹੋ ਗਈ। ਏ. ਐੱਸ. ਆਈ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਉਕਤ ਮਾਸੂਮ ਦੀ ਮੌਤ ਹੋ ਜਾਣ ’ਤੇ ਮੋਟਰਸਾਈਕਲ ਚਾਲਕ ਹਰਜੀਤ ਸਿੰਘ ਪੁੱਤਰ ਅਜੈਬ ਸਿੰਘ ਨਿਵਾਸੀ ਪਿੰਡ ਅਸਮਾਨਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8