6 ਖਤਰਨਾਕ ਗਿਰੋਹਾਂ ਦੇ 27 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫਤਾਰ

Saturday, Nov 16, 2024 - 02:38 AM (IST)

6 ਖਤਰਨਾਕ ਗਿਰੋਹਾਂ ਦੇ 27 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫਤਾਰ

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਪਿਛਲੇ ਸਮੇਂ ਦੌਰਾਨ ਬਾਰਡਰ ਰੇਂਜ ਦੇ ਪੁਲਸ ਜ਼ਿਲਿਆਂ ਵਿਚ ਸਰਗਰਮ ਗੋਪੀ ਘਣਸ਼ਿਆਮਪੁਰੀਆ, ਗੁਰਦੇਵ ਜੈਸਲ, ਸਤਬੀਰ ਸੱਤਾ, ਰਿੰਦਾ-ਲਖਬੀਰ ਲੰਡਾ, ਜੀਵਨ ਸਿੰਘ ਫੌਜੀ ਵਰਗੇ ਵੱਡੇ ਸਰਗਰਮ ਗਿਰੋਹ ਦੀ ਕਮਾਨ ਹੇਠ ਫੀਲਡ ਵਿਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 27 ਗੈਂਗਸਟਰਾਂ ਨੂੰ  ਫੜਨ ਵਿਚ ਸਫਲਤਾ ਹਾਸਲ ਕੀਤੀ  ਹੈ। ਇਹ ਗੈਂਗਸਟਰ ਸਰਹੱਦੀ ਖੇਤਰ ਅਧੀਨ ਆਉਦੇ ਪਠਾਨਕੋਟ, ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ਦਿਹਾਤੀ ਖੇਤਰਾਂ ਵਿਚ ਸਰਗਰਮ ਸਨ।

ਬਾਰਡਰ ਰੇਂਜ ਪੁਲਸ ਦੇ ਕਪਤਾਨ ਡੀ. ਆਈ. ਜੀ. ਸਤਿੰਦਰ ਸਿੰਘ ਆਈ. ਪੀ. ਐੱਸ. ਵਲੋਂ ਗੈਂਗਸਟਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਹਿੱਸੇ ਵਜੋਂ ਇਨ੍ਹਾਂ ਅਪਰਾਧੀਆਂ ਤੋਂ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰ ਅਤੇ ਗੋਲੀ  ਸਿੱਕਾ ਬਰਾਮਦ ਹੋਇਆ ਹੈ। ਇਸ ਸਖਤ ਕਾਰਵਾਈ ਵਿਚਕਾਰ ਸਮੂਹ ਆਈ.ਪੀ.ਐੈੱਸ. ਅਧਿਕਾਰੀ ਜਿਨ੍ਹਾਂ ਵਿਚ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ, ਬਟਾਲਾ ਦੇ ਪੁਲਸ ਕਪਤਾਨ ਸੋਹੇਲ ਕਾਸਿਮ ਮੀਰ, ਗੁਰਦਾਸਪੁਰ ਦੇ ਕਪਤਾਨ ਦਾਇਮਾ ਹਰੀਸ਼ ਕੁਮਾਰ ਅਤੇ ਪਠਾਨਕੋਟ ਦੇ ਕਪਤਾਨ  ਦਲਜਿੰਦਰ ਸਿੰਘ ਢਿੱਲੋਂ ਸ਼ਾਮਲ  ਹਨ, ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਤਨਦੇਹੀ ਨਾਲ ਕੰਮ ਕਰਦੇ ਹੋਏ ਥੋੜ੍ਹੇ ਸਮੇਂ ਵਿਚ ਹੀ ਗੈਂਗਸਟਰਾਂ ਨੂੰ  ਖਦੇੜ ਦਿੱਤਾ  ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਸਤਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਖੇਤਰ ਵਿਚ ਸਰਗਰਮ ਖਤਰਨਾਕ  ਗਿਰੋਹ ਦੇ ਸਰਗਣਾ  ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਿਆਮਪੁਰੀਆ, ਮਨਪ੍ਰੀਤ ਸਿੰਘ ਉਰਫ਼ ਮਾਨ ਘਣਸ਼ਿਆਮਪੁਰੀਆ ਨਾਲ ਕੰਮ ਕਰਨ ਵਾਲੇ ਸਬੰਧਤ 5 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਰਜੁਨ ਮਾਂਘਾ, ਮੰਗਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੰਗੜ-ਨੰਗਲ, ਗੁਰਸੇਵਕ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਨਸੀਰਪੁਰ ਰੰਗੜ-ਨੰਗਲ, ਚਰਨਜੀਤ ਸਿੰਘ ਉਰਫ ਸਾਹਿਲ ਵਾਸੀ ਪਿੰਡ ਉਦੋਕੇ ਅਤੇ ਅਕਾਸ਼ਦੀਪ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਲੱਬੂਭਾਣਾ ਵਜੋਂ ਹੋਈ  ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਵਿਚ ਸਰਗਰਮ ਖਤਰਨਾਕ ਗਿਰੋਹ ਦਾ ਸਰਗਣਾ ਗੁਰਦੀਪ ਸਿੰਘ ਜੈਸਲ ਪੁੱਤਰ ਭਾਗ ਸਿੰਘ ਪਹਿਲਵਾਨ ਵਾਸੀ ਝਬਾਲ (ਤਰਨਤਾਰਨ) ਦੇ ਗੈਂਗਸਟਰ ਗੁਰਪ੍ਰੀਤ ਸਿੰਘ ਵਾਸੀ   ਝਬਾਲ  (ਤਰਨਤਾਰਨ),  ਦਿਹਾਤੀ ਖੇਤਰ ਦਾ ਮੁੱਖ ਸਰਗਨਾ ਸਤਬੀਰ ਸਿੰਘ ਸੱਤਾ ਨੌਸ਼ਹਿਰਾ ਦੇ ਗੈਂਗ ਵਿਚ ਸ਼ਾਮਲ ਗੁਰਚਰਨ ਸਿੰਘ ਪੁੱਤਰ ਸਾਹਬ ਸਿੰਘ ਵਾਸੀ ਹਰੀਕੇ ਤਰਨਤਾਰਨ ਇਹ (30 ਅਕਤੂਬਰ  ਨੂੰ  ਮਾਰਿਆ ਗਿਆ ਸੀ)। 

ਇਸ ਤੋਂ ਇਲਾਵਾ ਪਰਸਦੀਪ ਸਿੰਘ ਪਾਰਸ ਉਰਫ਼ ਬੰਟੀ ਵਾਸੀ ਨੂਰਦੀ  ਤਰਨਤਾਰਨ, ਪ੍ਰਵੀਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹਰੀਕੇ, ਸਤਨਾਮ ਸਿੰਘ ਸੱਤਾ ਪੁੱਤਰ ਜਗੀਰ ਸਿੰਘ ਵਾਸੀ ਸਠਿਆਲਾ ਅਤੇ ਵਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਫਾਜ਼ਿਲਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਪੁਲਸ ਜ਼ਿਲਾ ਬਟਾਲਾ ਦੇ ਖਤਰਨਾਕ ਸਰਗਨਾ ਰਿੰਦਾ-ਲਖਬੀਰ ਲੰਡਾ ਗੈਂਗ ਵਿਚ ਸ਼ਾਮਲ ਸਰਗਰਮ ਅਪਰਾਧੀ ਗੈਂਗਸਟਰ ਅਵਤਾਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਜੌੜੀਆਂ ਕਲਾਂ, ਡੇਰਾ ਬਾਬਾ ਨਾਨਕ, ਕੁਲਦੀਪ ਸਿੰਘ ਪੁੱਤਰ ਬੂੜ ਸਿੰਘ ਵਾਸੀ ਅਲੀਵਾਲ ਜੱਟਾਂ ਘਣੀਏਕੇ ਬਾਂਗਰ  ਨੂੰ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਗਿਰੋਹ ਸਰਗਨਾ ਸਰਵਨ ਸਿੰਘ ਉਰਫ ਜੀਵਨ ਸਿੰਘ ਫੌਜੀ ਵਾਸੀ ਜੋੜੀਆਂ ਕਲਾਂ (ਹਾਲ ਵਾਸੀ ਯੂ. ਐੱਸ. ਏ.) ਦੀ ਕਮਾਂਡ ਹੇਠ ਕੰਮ ਕਰਨ ਵਾਲੇ ਗੈਂਗਸਟਰ  ਰਵੀ ਮਹਿੰਦਰ ਸਿੰਘ ਵਾਸੀ ਰਮਦਾਸ, ਹਰਪ੍ਰੀਤ ਸਿੰਘ ਵਾਸੀ ਅਜਨਾਲਾ, ਗੁਰਤੇਜ ਸਿੰਘ ਪੁੱਤਰ ਸਰਵਜੀਤ ਸਿੰਘ ਵਾਸੀ ਅਜਨਾਲਾ, ਅਮਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਰਮਦਾਸ, ਖਤਰਨਾਕ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਉਰਫ਼ ਖੱਟੂ ਪੁੱਤਰ ਸੁਖਦੀਪ ਸਿੰਘ ਵਾਸੀ ਲੱਲਾ ਅਫ਼ਗਾਨਾ ਰਾਜਾਸਾਂਸੀ, ਅਨਮੋਲ ਸਿੰਘ ਪੁੱਤਰ  ਕਮਲਜੀਤ ਸਿੰਘ ਵਾਸੀ ਕੋਟਲੀ ਸੂਰਤ, ਅਕਾਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਠਿਆਲਾ ਬਿਆਸ, ਗੁਰਸੇਵਕ ਸਿੰਘ ਉਰਫ ਗੌਰੀ ਉਰਫ ਪੈਟਰੋਲ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 6 ਬਾਬਾ ਜੀਵਨ ਸਿੰਘ ਨਗਰ ਸਮੇਤ ਉਕਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਦੂਜੇ ਪਾਸੇ ਹੋਰ  ਅਪਰਾਧੀਆਂ ਵਿਚ ਅਨੁਰਾਗ ਸਿੰਘ ਅਨੂ ਉਰਫ ਟੁੰਬਾ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਮੁਹੱਲਾ ਲੁੱਚਗੜ੍ਹ ਆਦਰਸ਼ ਨਗਰ ਬਿਆਸ, ਰਾਜਦੀਪ ਸਿੰਘ ਰਾਜਾ ਪੁੱਤਰ ਦਲੀਪ ਸਿੰਘ ਵਾਸੀ ਵਡਾਲਾ ਖੁਰਦ ਖਿਲਚੀਆਂ, ਜਸਵਿੰਦਰ ਸਿੰਘ ਫੌਜੀ ਪੁੱਤਰ ਦਵਿੰਦਰ ਸਿੰਘ ਵਾਸੀ ਤਲਵੰਡੀ, ਨਵਰਾਜ  ਸਿੰਘ ਸਾਗਰ ਪੁੱਤਰ ਅੰਗਰੇਜ਼ ਸਿੰਘ ਵਾਸੀ ਮਨਸੂਰ ਕਲਾਂ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪੱਖੋਕੇ, ਚੰਦਨ ਕੁਮਾਰ ਉਰਫ਼ ਸੰਧੂ ਪੁੱਤਰ ਜਗਦੀਸ਼ ਰਾਜ ਵਾਸੀ ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਕੁੱਲ 27 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ।

1 ਕਾਰ, 3 ਮੋਟਰਸਾਈਕਲ, 6 ਪਿਸਟਲ ਅਤੇ ਹੋਰ ਸਾਮਾਨ ਬਰਾਮਦ :  ਬਾਰਡਰ ਰੇਂਜ ਪੁਲਸ ਨੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ 6 ਪਿਸਟਲ, 1 ਕਾਰ, 3 ਮੋਟਰਸਾਈਕਲ, 4 ਮੋਬਾਈਲ ਫ਼ੋਨ,  3   ਮੈਗਜੀਨ, 14 ਕਾਰਤੂਸ, 6 ਖੋਲ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਉਕਤ ਸਾਰੇ ਮੁਲਜ਼ਮ ਜੇਲ ਵਿਚ ਹਨ। ਬਾਰਡਰ ਰੇਂਜ ਦੇ ਵੱਖ-ਵੱਖ ਪੁਲਸ ਜ਼ਿਲਿਆਂ ਵਿਚ ਇਨ੍ਹਾਂ ਖਿਲਾਫ ਕਈ ਅਪਰਾਧਿਕ ਕੇਸ ਦਰਜ   ਕੀਤੇ ਹੋਏ ਸਨ।

ਦਹਿਸ਼ਤ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀ. ਆਈ. ਜੀ. ਬਾਰਡਰ ਰੇਂਜ
ਡੀ. ਆਈ. ਜੀ ਬਾਰਡਰ ਰੇਂਜ ਸਤਿੰਦਰ ਸਿੰਘ ਆਈ. ਪੀ. ਐੱਸ. ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਪਰਾਧਿਕ ਅਨਸਰਾਂ ਖਿਲਾਫ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਹੱਦੀ ਰੇਂਜ ਦੇ ਸਮੂਹ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਥਾਣਾ ਪੱਧਰ ਦੇ ਅਧਿਕਾਰੀਆਂ  ਅਤੇ ਕਰਮਚਾਰੀਆਂ ਨੂੰ ਆਪਣੇ ਆਪਣੇ ਇਲਾਕਿਆਂ ਵਿਚ ਗਸ਼ਤ ਵਧਾਉਣ ਅਤੇ ਜ਼ਿਆਦਾ ਸਮਾਂ  ਫੀਲਡ ਵਿਚ ਰਹਿਣ ਦੇ ਹੁਕਮ ਦਿੱਤੇ।


author

Inder Prajapati

Content Editor

Related News