ਬੱਚਿਆਂ ਨੂੰ ਛੁਡਾਉਣ ਗਏ ਬੰਦੇ ''ਤੇ ਹੋ ਗਿਆ ਹਮਲਾ ; ਪੁੱਤ ਦੀਆਂ ਅੱਖਾਂ ਸਾਹਮਣੇ ਕੁੱਟ-ਕੁੱਟ ਮਾਰ''ਤਾ ਪਿਓ
Wednesday, Nov 20, 2024 - 05:50 AM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਪੰਜਾਬ ਦੇ ਨੌਜਵਾਨਾਂ ਵਿਚ ਗੁੱਸਾ ਇਨਾ ਕੁ ਜ਼ਿਆਦਾ ਵਧ ਗਿਆ ਹੈ ਨਿੱਕੀ-ਨਿੱਕੀ ਗੱਲ ਪਿੱਛੇ ਉਹ ਲੜਾਈ-ਝਗੜਾ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਹੀ ਨਹੀਂ, ਗੱਲ ਜ਼ਰਾ ਵਧ ਜਾਵੇ ਤਾਂ ਮਿੰਟਾਂ-ਸਕਿੰਟਾਂ 'ਚ ਮੰਡੀਰ ਵੀ ਇਕੱਠੀ ਹੋ ਜਾਂਦੀ ਹੈ। ਪਰ ਇਸ ਦੋ ਪਲ ਦੇ ਗੁੱਸੇ ਦਾ ਅੰਜਾਮ ਕੀ ਹੋਵੇਗਾ, ਇਹ ਉਨ੍ਹਾਂ ਨੂੰ ਬਾਅਦ 'ਚ ਹੀ ਪਤਾ ਲੱਗਦਾ ਹੈ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ, ਜਿੱਥੋਂ ਦੇ ਤੇਜ ਨਗਰ ਇਲਾਕੇ ਵਿਚ ਦੇਰ ਰਾਤ ਇੱਕ ਐਕਟਿਵਾ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟੱਕਰ ਹੋ ਗਈ ਤੇ ਵੇਖਦੇ ਹੀ ਵੇਖਦੇ ਲੜਾਈ-ਝਗੜਾ ਇਨ੍ਹਾਂ ਵਧ ਗਿਆ ਕਿ ਐਕਟਿਵਾ ਸਵਾਰ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਸਾਥੀਆਂ ਨੇ ਆਉਂਦਿਆਂ ਹੀ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਮੁੰਡੇ ਨੂੰ ਮਿਲਣ ਗਈ ਕੁੜੀ ਨਾ ਆਈ ਬਾਹਰ, ਜਦੋਂ ਤੋੜਿਆ ਗਿਆ ਦਰਵਾਜ਼ਾ ਤਾਂ ਹਾਲ ਦੇਖ ਉੱਡ ਗਏ ਹੋਸ਼
ਇਹ ਸਭ ਦੇਖ ਕੇ ਮੋਟਰਸਾਇਕਲ ਸਵਾਰ ਨੌਜਵਾਨ ਦੇ ਪਿਤਾ ਉਸ ਨੂੰ ਬਚਾਉਣ ਲੱਗੇ ਤਾਂ ਉਨ੍ਹਾਂ ਨਾਲ ਵੀ ਨੌਜਵਾਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਇਸ ਕੁੱਟਮਾਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ 6 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇੱਕ ਅੰਮ੍ਰਿਤਧਾਰੀ ਸਿੱਖ ਸੀ। ਉੱਥੇ ਹੀ ਪੀੜਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦੇਰ ਰਾਤ ਦਾ ਹੈ ਤੇ ਅਜੇ ਤੱਕ ਪੁਲਸ ਵੱਲੋਂ ਨਾ ਤਾਂ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਤੇ ਨਾ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਸਿਵਲ ਹਸਪਤਾਲ ਜਮ੍ਹਾ ਕਰਵਾ ਦਿੱਤਾ ਹੈ। ਇਸ ਦੌਰਾਨ ਜਦੋਂ ਮੀਡੀਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀ ਭੱਜਦਾ ਹੋਇਆ ਨਜ਼ਰ ਆਇਆ ਉਸਦਾ ਕਹਿਣਾ ਸੀ ਕਿ ਸਾਡੇ ਉੱਚ ਅਧਿਕਾਰੀ ਹੀ ਇਸ ਦੇ ਬਾਰੇ ਗੱਲਬਾਤ ਕਰਨਗੇ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ ; ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਨਹਾਉਂਦੇ ਸਮੇਂ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e