ਹੁਣ ਸ਼ਬਜੀਆਂ ਨੂੰ ਵੀ ਆਨਲਾਈਨ ਖਰੀਦਣ ਦਾ ਵਧਿਆ ਰੁਝਾਨ, ਜਾਣੋ ਕੀ ਹੋ ਸਕਦੀ ਵਜ੍ਹਾ
Monday, Nov 11, 2024 - 01:14 PM (IST)
ਗੁਰਦਾਸਪੁਰ (ਵਿਨੋਦ)-ਸ਼ੋਸਲ ਮੀਡੀਆਂ ਦਾ ਯੁੱਗ ਹੋਣ ਦੇ ਕਾਰਨ ਹਰ ਕੋਈ ਸ਼ੋਸਲ ਮੀਡੀਆਂ ’ਤੇ ਐਕਟਿਵ ਦਿਖਾਈ ਦੇਣ ਦੇ ਇਲਾਵਾ ਆਨ ਲਾਈਨ ਸ਼ਾਂਪਿੰਗ ਨੂੰ ਵੀ ਪਹਿਲ ਦੇ ਰਿਹਾ ਹੈ, ਪਰ ਇਸ ਆਨ ਲਾਈਨ ਸ਼ਾਂਪਿੰਗ ਦੇ ਚੱਲਦੇ ਜਿੱਥੇ ਦੁਕਾਨਦਾਰ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸੀ, ਉਸ ਦੇ ਨਾਲ ਨਾਲ ਹੁਣ ਸੜਕ ਕਿਨਾਰੇ ਸ਼ਬਜੀਆਂ, ਫਲ ਵੇਚਣ ਵਾਲੇ ਰੇਹੜੀ ਚਾਲਕਾਂ ਨੂੰ ਵੀ ਭਾਰੀ ਨੁਕਸਾਨ ਹੋਣ ਜਾ ਰਿਹਾ ਹੈ, ਕਿਉਂਕਿ ਕੁਝ ਵੱਡੇ ਸ਼ਾਂਪਿੰਗ ਮਾਲ ’ਚ ਹਰੀਆਂ ਸ਼ਬਜੀਆਂ ਸਮੇਤ ਖਾਣਾ ਬਣਾਉਣ ’ਚ ਕੰਮ ਆਉਣ ਵਾਲੀਆਂ ਵਸਤੂਆਂ ਵੀ ਆਨ ਲਾਈਨ ਲੋਕਾਂ ਵੱਲੋਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਕਿਉਂਕਿ ਜੋ ਸਾਮਾਨ ਰੇਹੜੀ ਉੱਤੋਂ 100 ਰੁਪਏ ਦਾ ਮਿਲ ਰਹੇ ਹੈ, ਉਹ ਆਨਲਾਈਨ 90-80 ਰੁਪਏ ਵੀ ਪੈ ਰਿਹਾ ਹੈ। ਜਿਸ ਕਾਰਨ ਹੁਣ ਲੋਕਾਂ ਵੱਲੋਂ ਸ਼ਬਜੀਆਂ ਵੀ ਆਨ ਲਾਈਨ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਆਨ ਲਾਈਨ ਸ਼ਾਪਿੰਗ ’ਚ ਮਿਲਦੀ ਹੈ 20 ਤੋਂ 30 ਪ੍ਰਤੀਸ਼ਤ ਛੂਟ
ਜੇਕਰ ਵੇਖਿਆ ਜਾਵੇ ਤਾਂ ਵੱਖ-ਵੱਖ ਕੰਪਨੀਆਂ ਵੱਲੋਂ ਆਨਲਾਈਨ ਵੇਚਣ ਲਈ ਇੰਟਰਨੈਟ ’ਤੇ ਆਪਣੀਆਂ ਸ਼ਾਪਿੰਗ ਸਾਈਟਾਂ ਬਣਾ ਰੱਖੀਆਂ ਹਨ। ਜਿਸ ਤੋਂ ਹਰ ਕਿਸਮ ਦਾ ਸਾਮਾਨ ਕੱਪੜੇ ਤੋਂ ਲੈ ਕੇ ਘਰਾਂ ’ਚ ਕੰਮ ਆਉਣ ਵਾਲਾ ਹਰ ਤਰਾਂ ਦਾ ਸਾਮਾਨ ਬਾਜ਼ਾਰ ਤੋਂ 20 ਤੋਂ 30 ਪ੍ਰਤੀਸ਼ਤ ਘੱਟ ਰੇਟ ’ਤੇ ਮੁਹੱਈਆਂ ਹੋ ਰਿਹਾ ਹੈ। ਇਸ ਦੇ ਇਲਾਵਾ ਜਦੋਂ ਵੀ ਕੋਈ ਤਿਉਹਾਰ ਨੇੜੇ ਹੁੰਦਾ ਹੈ ਤਾਂ ਇਨਾਂ ਕੰਪਨੀਆਂ ਵੱਲੋਂ 50 ਤੋਂ 60 ਪ੍ਰਤੀਸ਼ਤ ਸਾਮਾਨ ਖਰੀਦਣ ’ਤੇ ਛੂਟ ਦਿੱਤੀ ਹੈ। ਜਿਸ ਕਾਰਨ ਹਰ ਕੋਈ ਬਾਜ਼ਾਰ ਤੋਂ ਸਾਮਾਨ ਖਰੀਦਣ ਦੇ ਇਲਾਵਾ ਆਨਲਾਈਨ ਸ਼ਾਂਪਿੰਗ ਕਰਨਾ ਹੀ ਪਸੰਦ ਕਰਦੇ ਹਨ ਪਰ ਇਸ ਦੇ ਨਾਲ ਵੱਡਾ ਨੁਕਸਾਨ ਦੁਕਾਨਦਾਰਾਂ ਨੂੰ ਹੁੰਦਾ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
ਸ਼ਬਜੀਆਂ ਦੀ ਵਿਕਰੀ ਆਨਲਾਈਨ ਹੋਣ ਦੇ ਕਾਰਨ ਸ਼ਬਜੀ ਵਿਕ੍ਰੇਤਾ ਪ੍ਰੇਸ਼ਾਨ
ਸ਼ਹਿਰ ’ਚ ਖੁੱਲੇ ਵੱਡੇ ਸ਼ਾਂਪਿੰਗ ਮਾਲਾਂ ’ਚ ਹਰੀਆਂ ਸ਼ਬਜੀਆਂ ਦੀ ਆਨ ਲਾਈਨ ਵਿਕਰੀ ਨੇ ਸ਼ਬਜੀ ਵਿਕ੍ਰੇਤਾਵਾਂ ਦੀ ਚਿੰਤਾ ਵਧਾ ਦਿੱਤੀ ਹੈ। ਜਿਹੜੀ ਸ਼ਬਜੀ ਬਾਜਾਰ ’ਚ 70 ਤੋਂ 80 ਰੁਪਏ ਵਿਚ ਮਿਲ ਰਹੀ ਹੈ, ਉਹ ਆਨ ਲਾਈਨ 60 ਤੋਂ 65 ਰੁਪਏ ਦੇ ਵਿਚ ਮਿਲ ਰਹੀ ਹੈ। ਜਿਸ ਕਾਰਨ ਲੋਕਾਂ ਵੱਲੋਂ ਹੁਣ ਸ਼ਬਜੀਆਂ ਵੀ ਆਨ ਲਾਈਨ ਖਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿਸ ਕਾਰਨ ਰੇਹੜੀ ਤੇ ਸ਼ਬਜੀ ਵੇਚਣ ਵਾਲੇ ਅਤੇ ਇਸ ਦਾ ਕਾਰੋਬਾਰ ਕਰਨ ਵਾਲੇ ਸ਼ਬਜੀ ਵਿਕ੍ਰੇਤਾਵਾਂ ਦੀ ਆਰਥਿਕ ਹਾਲਤ 'ਚ ਵੀ ਅਸਰ ਵੇਖਣ ਨੂੰ ਆਉਣ ਵਾਲੇ ਦਿਨਾਂ ’ਚ ਮਿਲੇਗਾ।
ਬਾਜ਼ਾਰ ’ਚ ਕਈ ਰੇਟ ’ਤੇ ਮਿਲ ਰਹੀਆਂ ਹਨ ਸਬਜ਼ੀਆਂ
ਜੇਕਰ ਵੇਖਿਆ ਜਾਵੇ ਤਾਂ ਇਸ ਸਮੇਂ ਬਾਜ਼ਾਰ ’ਚ ਗਾਜਰ 70 ਰੁਪਏ ਕਿੱਲੋਂ, ਸਿਮਲਾ ਮਿਰਚ 120 ਰੁਪਏ ਕਿੱਲੋਂ, ਟਮਾਟਰ 60 ਰੁਪਏ ਕਿੱਲੋਂ, ਪਿਆਜ 70 ਰੁਪਏ ਕਿੱਲੋਂ, ਬੈਂਗਨ 60 ਰੁਪਏ ਕਿੱਲੋਂ, ਭਿੰਡੀ ਤੋਰੀ 60 ਰੁਪਏ ਕਿੱਲੋਂ, ਸੋਇਆਬੀਨ ਫਲੀ 75 ਰੁਪਏ, ਲੱਸਣ 400 ਰੁਪਏ, ਅਦਰਕ 70 ਰੁਪਏ ਕਿੱਲੋਂ ਵਿਕ ਰਿਹਾ ਹੈ। ਸ਼ਬਜੀਆਂ ਦੇ ਰੇਟ ਆਸਮਾਨੀ ਚੜੇ ਹੋਣ ਦੇ ਕਾਰਨ ਰਸੋਈ ਦਾ ਬਜਟ ਖਰਾਬ ਹੋਣ ਕਰਕੇ ਲੋਕਾਂ ਨੇ ਇਨਾਂ ਸ਼ਬਜੀਆਂ ਦੀ ਖਰੀਦਦਾਰੀ ਵੀ ਆਨਲਾਈਨ ਸ਼ੁਰੂ ਕਰ ਦਿੱਤੀ, ਕਿਉਂਕਿ ਹਰ ਸ਼ਬਜੀ ਤੇ ਘੱਟੋਂ ਘੱਟ 10 ਪ੍ਰਤੀਸ਼ਤ ਦੀ ਛੂਟ ਮਿਲਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਆਨਲਾਈਨ ਸ਼ਾਂਪਿੰਗ ਕਾਰਨ ਦੁਕਾਨਦਾਰ ਪਹਿਲਾਂ ਹੀ ਪ੍ਰੇਸ਼ਾਨ
ਦੱਸਣਯੋਗ ਹੈ ਕਿ ਆਨਲਾਈਨ ਸ਼ਾਂਪਿੰਗ ਦੇ ਚੱਲਦੇ ਪਹਿਲਾਂ ਹੀ ਦੁਕਾਨਦਾਰਾਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੱਖਾਂ ਰੁਪਏ ਦੀ ਜੀ.ਐੱਸ.ਟੀ ਦਿੱਤੀ ਜਾਂਦੀ ਹੈ ਅਤੇ ਦੁਕਾਨਾਂ ’ਤੇ ਰੱਖੇ ਕਰਮਚਾਰੀਆਂ ਨੂੰ ਹਰ ਮਹੀਨੇ ਭਾਰੀ ਤਨਖ਼ਾਹ ਦਿੱਤੀ ਜਾਂਦੀ ਹੈ, ਪਰ ਦੁਕਾਨਾਂ ਤੇ ਗ੍ਰਾਹਕਾਂ ਦੀ ਕਮੀ ਦੇ ਚੱਲਦੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਂਪਿੰਗ ਨੇ ਦੁਕਾਨਦਾਰਾਂ ਦਾ ਕੰਮ ਖ਼ਤਮ ਕਰਕੇ ਰੱਖ ਦਿੱਤਾ ਹੈ।
ਘਰੇਲੂ ਵਸਤੂਆਂ ਦੇ ਅਸਮਾਨੀ ਚੜੇ ਰੇਟਾਂ ਨੇ ਲੋਕਾਂ ਦਾ ਰੁਝਾਨ ਆਨ ਲਾਈਨ ਵਧਾਇਆ
ਜੇਕਰ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ ਨਾਲ ਘਰੇਲੂ ਵਸਤੂਆਂ ਦੇ ਰੇਟ ਅਸਮਾਨੀ ਚੜੇ ਹੋਏ ਹਨ, ਉਸ ਨਾਲ ਲੋਕਾਂ ਦੇ ਘਰਾਂ ਦਾ ਬਜਟ ਹਿਲ ਗਿਆ ਹੈ। ਜਿਸ ਕਾਰਨ ਲੋਕਾਂ ਨੇ ਆਨਲਾਈਨ ਸ਼ਾਂਪਿੰਗ ਕਰਨ ਨੂੰ ਪਹਿਲ ਦਿੱਤੀ ਹੈ। ਅੱਜ ਹਰ ਚੀਜ਼ ਦੇ ਰੇਟ ਆਸਮਾਨੀ ਚੜੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਇਸ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਨਲਾਈਨ ਸਾਮਾਨ ’ਚ ਕੋਈ ਛੂਟ ਮਿਲਣ ਦੇ ਚੱਲਦੇ ਲੋਕਾਂ ਵੱਲੋਂ ਇਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਖੰਡ, ਤੇਲ, ਘਿਓ ਸਮੇਤ ਹੋਰ ਸਾਮਾਨ ਦੇ ਰੇਟ ਦਿਨੋਂ ਦਿਨ ਵੱਧ ਰਹੇ ਹਨ। ਜਿਸ ਕਾਰਨ ਲੋਕਾਂ ਦਾ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8