ਰੇਲ ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਕੇ ਠੇਕੇਦਾਰਾਂ ਤੋਂ ਵਸੂਲੇ 4.40 ਕਰੋੜ ਰੁਪਏ

Wednesday, Nov 20, 2024 - 06:41 AM (IST)

ਰੇਲ ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਕੇ ਠੇਕੇਦਾਰਾਂ ਤੋਂ ਵਸੂਲੇ 4.40 ਕਰੋੜ ਰੁਪਏ

ਲੁਧਿਆਣਾ (ਗੌਤਮ) : ਰੇਲ ਯਾਤਰਾ ਦੌਰਾਨ ਯਾਤਰੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਰੇਲ ਵਿਭਾਗ ਵੱਲੋਂ ਸਬੰਧਤ ਠੇਕੇਦਾਰਾਂ ਤੋਂ 4 ਕਰੋੜ 40 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲ ਕੀਤਾ ਜਾ ਚੁੱਕਾ ਹੈ।

ਵਿਭਾਗ ਮੁਤਾਬਕ ਅਪ੍ਰੈਲ 2024 ਤੋਂ ਅਕਤੂਬਰ ਤੱਕ 1750 ਸ਼ਿਕਾਇਤਾਂ ’ਤੇ 25,000 ਪ੍ਰਤੀ ਠੇਕੇਦਾਰ ਦਾ ਜੁਰਮਾਨਾ ਲਗਾਇਆ ਗਿਆ, ਜਦੋਂਕਿ 30 ਖਾਣ-ਪੀਣ ਨਾਲ ਜੁੜੀਆ ਸ਼ਿਕਾਇਤਾਂ ਦੇ ਮਾਮਲੇ ’ਚ 1 ਲੱਖ ਰੁਪਏ ਅਤੇ ਇਕ ਮਾਮਲੇ ’ਚ ਠੇਕੇਦਾਰ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਯਾਤਰਾ ਦੌਰਾਨ ਰੇਲ ਯਾਤਰੀਆਂ ਵੱਲੋਂ ਵਿਭਾਗ ਵੱਲੋਂ ਯਾਤਰੀਆਂ ਦੀ ਸੇਵਾ ’ਚ ਸੁਧਾਰ ਲਈ ਚਲਾਏ ਜਾ ਰਹੇ ਮਦਦ ਐਪ ’ਤੇ ਪੋਸਟ ਕੀਤੀਆਂ ਗਈਆਂ ਕਈ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੇ ਨਿਰਦੇਸ਼ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੱਲੋਂ ਦਿੱਤੇ ਗਏ ਹਨ, ਜਿਸ ਤਹਿਤ ਰੇਲਵੇ ਬੋਰਡ ਵੱਲੋਂ ਕੰਟਰੋਲ ਰੂਮ ’ਚ ਅਧਿਕਾਰੀਆਂ ਦੀ ਟੀਮ ਸੋਸ਼ਲ ਮੀਡੀਆ, ਰੇਲ ਮਦਦ ਆਨਲਾਈਨ ਅਤੇ 139 ’ਤੇ ਹੋਣ ਵਾਲੀਆਂ ਸ਼ਿਕਾਇਤਾਂ ਦੀ 24 ਘੰਟੇ ਨਿਗਰਾਨੀ ਕਰ ਰਿਹਾ ਹੈ।

ਇਹ ਵੀ ਪੜ੍ਹੋ : 'ਲਾੜਾ ਘੱਟ ਪੜ੍ਹਿਆ-ਲਿਖਿਆ ਹੈ, ਮੈਂ ਨਹੀਂ ਕਰਨਾ ਵਿਆਹ', ਜੈਮਾਲਾ ਤੋਂ ਬਾਅਦ ਬੋਲੀ ਗ੍ਰੈਜੂਏਟ ਲਾੜੀ ਤੇ ਫਿਰ...

ਟੀਮ ਵੱਲੋਂ ਸ਼ੋਸ਼ਲ ਮੀਡੀਆ ’ਤੇ ਸ਼ਿਕਾਇਤ ਮਿਲਦੇ ਹੀ ਸਬੰਧਤ ਜ਼ੋਨਲ ਰੇਲਵੇ ਅਤੇ ਡਵੀਜ਼ਨ ’ਚ ਅਧਿਕਾਰੀ ਸਰਗਰਮ ਹੋ ਜਾਂਦੇ ਹਨ, ਜੋ ਕਿ ਯਾਤਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਸ਼ਿਕਾਇਤਾਂ ਦਾ ਹੱਲ ਕਰਦੇ ਹਨ। ਇਸ ਤੋਂ ਇਲਾਵਾ ਡਵੀਜ਼ਨ ਦੇ ਅਧਿਕਾਰੀ ਤੱਤਕਾਲ ਸਬੰਧਤ ਠੇਕੇਦਾਰ ’ਤੇ ਸ਼ਿਕਾਇਤ ਦੀ ਗੰਭੀਰਤਾ ਦੇ ਆਧਾਰ ’ਤੇ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News