ਪ੍ਰੇਮੀ ਨਾਲ ਗੱਡੀ ''ਚ ਸਵਾਰ ਔਰਤ ਨਾਲ ਵਾਪਰੀ ਅਣਹੋਣੀ, 6 ਸਾਲਾਂ ਮਾਸੂਮ ਬੱਚੀ ਦੀ ਹੋਈ ਮੌਤ

Saturday, Nov 16, 2024 - 03:05 PM (IST)

ਮੋਗਾ(ਕਸ਼ਿਸ਼)- ਅੱਜ ਮੋਗਾ ਬਰਨਾਲਾ ਰੋਡ ਤੇ ਬੱਧਨੀ ਕਲਾ ਨਜ਼ਦੀਕ ਤੜਕਸਾਰ ਸੰਗਣੀ ਧੁੰਦ ਕਾਰਣ ਪੈਕਅਪ ਗੱਡੀ ਅਤੇ ਟਰੱਕ ਦੀ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਪਿਕਅਪ ਗੱਡੀ ਮੋਗਾ ਸਾਈਡ ਤੋਂ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਬਰਨਾਲਾ ਪਰਤ ਰਹੀ ਸੀ ਜਦੋਂ ਉਹ ਬਦਨੀ ਕਲਾ ਨਜ਼ਦੀਕ ਪੁੱਜੀ ਤਾਂ ਧੁੰਦ ਹੋਣ ਕਾਰਨ ਪਿਕਅਪ ਗੱਡੀ ਦੇ  ਡਰਾਈਵਰ ਨੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸ਼ਰਨਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਜਦੋਂ ਕਿ ਬੱਚੀ ਰੀਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਪੰਜਾਬ 'ਚ ਧੁੰਦ ਕਾਰਨ ਵੱਡਾ ਹਾਦਸਾ, ਬੱਸ ਤੇ ਟਰੈਕਟਰ ਦੀ ਟੱਕਰ 'ਚ ਇਕ ਦੀ ਮੌਤ ਤੇ ਕਈ ਜ਼ਖ਼ਮੀ

ਉਧਰ ਇਸ ਹਾਦਸੇ ਦਾ ਪਤਾ ਲੱਗਣ 'ਤੇ ਮ੍ਰਿਤਕ ਬੱਚੀ ਦੇ ਪਿਤਾ ਜਗਤਾਰ ਸਿੰਘ ਅਤੇ ਮ੍ਰਿਤਕ ਦੀ ਦਾਦੀ ਰਾਜ ਕੌਰ ਆਪਣੇ ਰਿਸ਼ਤੇਦਾਰਾਂ ਨਾਲ ਸਿਵਲ ਹਸਪਤਾਲ ਮੋਗਾ ਪਹੁੰਚੇ। ਪਰਿਵਾਰ ਨੇ ਦੋਸ਼  ਲਗਾਏ ਕਿ ਸਾਡੀ ਨੂੰਹ ਸ਼ਰਨਜੀਤ ਕੌਰ ਦੇ ਰੈਂਕੂ ਨਾਂ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਸ ਕਾਰਨ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਸਰਨਜੀਤ ਕੌਰ ਜੋ ਆਪਣੇ ਪਤੀ ਜਗਤਾਰ ਸਿੰਘ ਨਾਲ ਗੁੱਸੇ ਗਿਲੇ ਹੋ ਕੇ ਦੋਵੇਂ ਬੱਚਿਆਂ ਨੂੰ ਲੈ ਕੇ ਛੇ ਮਹੀਨੇ ਪਹਿਲਾਂ ਆਪਣੇ ਪੇਕੇ ਪਿੰਡ ਚਲੀ ਗਈ ਸੀ । ਉਨ੍ਹਾਂ ਦੱਸਿਆ ਕਿ ਕੱਲ੍ਹ ਆਪਣੇ ਘਰਦਿਆਂ ਨੂੰ ਬਿਨਾਂ ਦੱਸਿਆ ਸ਼ਰਨਜੀਤ ਕੌਰ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪ੍ਰੇਮੀ ਰੈਂਕੂ ਨਾਲ ਉਸ ਦੀ ਪਿਕਅਪ ਗੱਡੀ 'ਚ ਸਵਾਰ ਹੋ ਕੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ ਜਦੋਂ ਉਹ ਵਾਪਸ ਬਰਨਾਲਾ ਪਰਤ ਰਹੇ ਸਨ ਤਾਂ ਬੱਧਨੀ ਕਲਾ ਨਜ਼ਦੀਕ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਉਨ੍ਹਾਂ ਦੀ ਵਜ੍ਹਾ ਨਾਲ ਛੋਟੀ ਬੱਚੀ ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਕਿ ਸ਼ਰਨਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਕਤ ਪਰਿਵਾਰ ਵਾਲਿਆਂ ਨੇ ਸ਼ਰਨਜੀਤ ਕੌਰ ਅਤੇ ਉਸ ਦੇ ਪ੍ਰੇਮੀ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਕਿਹਾ ਕਿ ਇਨ੍ਹਾਂ ਦੀ ਬਦੌਲਤ ਉਨ੍ਹਾਂ ਦੀ ਬੱਚੀ ਦੀ ਜਾਨ ਚੱਲ ਗਈ ਹੈ। 

ਇਹ ਵੀ ਪੜ੍ਹੋ- ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ

ਇਸ ਦੌਰਾਨ ਹਸਪਤਾਲ ਜ਼ੇਰੇ ਇਲਾਜ ਸ਼ਰਨਜੀਤ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਆਪਣੇ ਪਤੀ ਨਾਲ ਗੁੱਸੇ ਹੋ ਕੇ ਪਿਛਲੇ ਛੇ ਮਹੀਨੇ ਤੋਂ ਸਾਡੇ ਕੋਲ ਰਹਿ ਰਹੀ ਸੀ ਪਰ ਉਸਦੇ ਰੈਂਕੂ ਨਾਂ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸਨ ਜਿਸ ਕਰਕੇ ਘਰ 'ਚ ਲੜਾਈ ਪੈਂਦੀ ਸੀ। ਕੱਲ੍ਹ ਉਹ ਮੈਨੂੰ ਬਿਨਾਂ ਦੱਸਿਆ ਉਸ ਨਾਲ ਕਿਸੇ ਜਗ੍ਹਾ 'ਤੇ ਮੱਥਾ ਟੇਕਣ ਗਈ ਸੀ, ਜਦੋਂ ਵਾਪਸ ਬਰਨਾਲਾ ਪਰਤ ਰਹੇ ਸਨ ਤਾਂ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਮੇਰੀ ਦੋਹਤੀ ਰੀਤ ਦੀ ਮੌਤ ਹੋ ਗਈ ਜਦੋਂ ਕਿ ਮੇਰੀ ਕੁੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।  ਸ਼ਰਨਜੀਤ ਕੌਰ ਦੀ ਮਾਤਾ ਨੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਐਕਸੀਡੈਂਟ ਦਾ ਸ਼ਿਕਾਰ ਇੱਕ ਪਰਿਵਾਰ ਹਸਪਤਾਲ ਵਿੱਚ ਦਾਖਲ ਹੈ ਜਦੋਂ ਅਸੀਂ ਜਾ ਕੇ ਬਿਆਨ ਦਰਜ ਕੀਤੇ ਤਾਂ ਪਤਾ ਲੱਗਿਆ ਕਿ ਇਸ ਭਿਆਨਕ ਹਾਦਸੇ ਵਿੱਚ ਸ਼ਰਨਜੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਤੇ ਇਸ ਤੋਂ ਇਲਾਵਾ ਛੇ ਸਾਲਾਂ ਦੀ ਬੱਚੀ ਰੀਤ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਵਾਰਸਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News