ਸਾਲਾਨਾ 5ਵਾਂ ਕਬੱਡੀ ਤੇ ਬਾਲੀਵਾਲ ਟੂਰਨਾਮੈਂਟ ਸ਼ੁਰੂ

01/09/2017 11:23:32 AM

ਕਿਸ਼ਨਗੜ੍ਹ, (ਬੈਂਸ)— ਨਜ਼ਦੀਕੀ ਪਿੰਡ ਨਿਜ਼ਾਮੂਦੀਨਪੁਰ ''ਚ ਬਾਬਾ ਕਾਬਲ ਨਾਥ ਤੇ ਬਾਬਾ ਮਿਹਰ ਸ਼ਾਹ ਦੀ ਯਾਦ ''ਚ 5ਵਾਂ ਸਾਲਾਨਾ ਕਬੱਡੀ ਤੇ ਬਾਲੀਵਾਲ ਟੂਰਨਾਮੈਂਟ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨ. ਆਰ. ਆਈ. ਭਰਾਵਾਂ ਦੇ ਸਰਵ ਸਾਂਝੇ ਸਹਿਯੋਗ ਨਾਲ ਸਥਾਨਕ ਖੇਡ ਸਟੇਡੀਅਮ ਵਿਖੇ ਹੋਇਆ।  
ਉਕਤ ਟੂਰਨਾਮੈਂਟ ਦਾ ਉਦਘਾਟਨੀ ਮੈਚ ਮੇਰਠ ਯੂ. ਪੀ. ਤੇ ਸੂਸਾਂ ਹੁਸ਼ਿਆਰਪੁਰ ਦੇ ਵਾਲੀਬਾਲ ਕਲੱਬਾਂ ''ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਹੋਰਟਾਂ ਤੋਂ ਇਲਾਵਾ ਸਰਪੰਚ ਰੇਸ਼ਮ ਲਾਲ, ਬਲਜੀਤ ਸਿੰਘ, ਮਾ. ਸੁਰਜੀਤ ਸਿੰਘ ਜੱਸਲ, ਡਾ. ਰਣਜੀਤ ਸਿੰਘ, ਮਨਦੀਪ ਚੌਧਰੀ, ਮਨਵੀਰ ਸਿੰਘ ਜੱਸਾ ਸੰਘਵਾਲ, ਚਰਨਜੀਤ ਸਿੰਘ ਚਾਹਲ ਸੰਘਵਾਲ (ਯੂ. ਐੱਸ. ਏ.), ਮਹਿੰਦਰ ਸਿੰਘ, ਬਿਹਾਰੀ ਲਾਲ, ਪ੍ਰਿਥੀਪਾਲ ਸਿੰਘ ਰਾਏਪੁਰ, ਹਰਬਿਲਾਸ, ਮੱਘਰ ਸਿੰਘ, ਗੁਰਜੀਤ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਸ਼ੈਂਪੇ ਵਿਸ਼ੇਸ਼ ਤੌਰ ''ਤੇ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਬਾਲੀਵਾਲ ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਨਾਮਵਰ ਕਬੱਡੀ ਕਲੱਬਾਂ ਮਾਂ ਖੇਡ ਕਬੱਡੀ ਤੇ ਅਤੇ ਵਾਲੀਬਾਲ ਖੇਡ ਪ੍ਰੇਮੀਆਂ ਦੇ ਜ਼ਬਰਦਸਤ ਮੁਕਾਬਲਿਆਂ ''ਚ ਭਰਪੂਰ ਮਨੋਰੰਜਨ ਕਰਨਗੀਆਂ। ਜੇਤੂ ਟੀਮਾਂ ਨੂੰ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨਗੀਆਂ


Related News