ਕੈਂਡੀਡੇਟਸ ਸ਼ਤਰੰਜ : ਗੁਕੇਸ਼ ਡਰਾਅ ਤੋਂ ਬਾਅਦ ਸਾਂਝੇ ਦੂਜੇ ਸਥਾਨ ''ਤੇ, ਪ੍ਰਗਿਆਨੰਦਾ ਅਤੇ ਗੁਜਰਾਤੀ ਹਾਰੇ

04/18/2024 3:16:25 PM

ਟੋਰਾਂਟੋ, (ਭਾਸ਼ਾ) ਗ੍ਰੈਂਡਮਾਸਟਰ ਡੀ ਗੁਕੇਸ਼ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ 11ਵੇਂ ਦੌਰ ਵਿਚ ਚੋਟੀ ਦਾ ਦਰਜਾ ਪ੍ਰਾਪਤ ਫੈਬੀਆਨੋ ਕਾਰੂਆਨਾ ਨਾਲ ਡਰਾਅ ਤੋਂ ਬਾਅਦ ਸਾਂਝੇ ਦੂਜੇ ਸਥਾਨ 'ਤੇ ਖਿਸਕ ਗਏ, ਜਦਕਿ ਭਾਰਤ ਦੇ ਹੀ ਆਰ. ਪ੍ਰਗਿਆਨੰਦਾ ਅਤੇ ਵਿਦਿਤ ਗੁਜਰਾਤੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਗਿਆਨੰਦਾ ਨੂੰ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਅਤੇ ਗੁਜਰਾਤੀ ਨੂੰ ਰੂਸ ਦੇ ਇਆਨ ਨੇਪੋਮਨੀਆਚਚੀ ਨੇ ਹਰਾਇਆ। ਹੋਰ ਮੈਚਾਂ ਵਿੱਚ ਫਰਾਂਸ ਦੀ ਫਿਰੋਜ਼ਾ ਅਲੀਰੇਜ਼ਾ ਨੇ ਅਜ਼ਰਬਾਈਜਾਨ ਦੀ ਨਿਜ਼ਾਤ ਅੱਬਾਸੋਵ ਨੂੰ ਹਰਾਇਆ। 

ਹੁਣ ਟੂਰਨਾਮੈਂਟ ਵਿੱਚ ਸਿਰਫ਼ ਤਿੰਨ ਰਾਊਂਡ ਬਚੇ ਹਨ ਅਤੇ ਨੇਪੋਮਨੀਆਚਚੀ ਲਗਾਤਾਰ ਤੀਜੀ ਵਾਰ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਲੱਗ ਰਹੇ ਹਨ। ਰੂਸ 'ਤੇ ਪਾਬੰਦੀ ਕਾਰਨ ਉਹ ਫਿਡੇ ਦੇ ਝੰਡੇ ਹੇਠ ਖੇਡ ਰਿਹਾ ਹੈ। ਉਸ ਨੇ 11 ਵਿੱਚੋਂ ਸੱਤ ਅੰਕ ਹਾਸਲ ਕਰਕੇ ਇਕੱਲੇ ਲੀਡ ਹਾਸਲ ਕੀਤੀ। ਕਾਰੂਆਨਾ, ਨਾਕਾਮੁਰਾ ਅਤੇ ਗੁਕੇਸ਼ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। ਪ੍ਰਗਿਆਨੰਦਾ ਦੇ 5. 5 ਅਤੇ ਗੁਜਰਾਤੀ ਦੇ ਪੰਜ ਅੰਕ ਹਨ। ਔਰਤਾਂ ਦੇ ਵਰਗ ਵਿੱਚ ਚੀਨ ਦੀ ਝੋਂਗਈ ਤਾਨ ਨੂੰ ਸੋਲੋ ਲੀਡ ਹਾਸਲ ਹੋਈ ਹੈ ਜਦਕਿ ਉਸ ਦੀ ਹਮਵਤਨ ਟੀ ਲੇਈ ਦੂਜੇ ਸਥਾਨ ’ਤੇ ਹੈ। ਭਾਰਤ ਦੀ ਆਰ ਵੈਸ਼ਾਲੀ ਨੇ ਚੋਟੀ ਦਾ ਦਰਜਾ ਪ੍ਰਾਪਤ ਰੂਸ ਦੀ ਅਲੈਗਜ਼ੈਂਡਰਾ ਗੋਰਿਆਸ਼ਕੀਨਾ ਨੂੰ ਹਰਾਇਆ ਜਦਕਿ ਕੋਨੇਰੂ ਹੰਪੀ ਨੇ ਬੁਲਗਾਰੀਆ ਦੀ ਨੂਰਗੁਲ ਸਲੀਮੋਵਾ ਨੂੰ ਹਰਾਇਆ। 


Tarsem Singh

Content Editor

Related News