ਵਿਸ਼ਵ ਕੱਪ ਨੂੰ ਪਹਿਲੇ ਹਫਤੇ ''ਚ ਮਿਲੇ 26 ਕਰੋੜ 90 ਲੱਖ ਦਰਸ਼ਕ
Friday, Jun 14, 2019 - 03:36 AM (IST)

ਮੁੰਬਈ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਨੂੰ ਪਹਿਲੇ ਹਫਤੇ ਟੀ. ਵੀ. 'ਤੇ 26 ਕਰੋੜ 90 ਲੱਖ ਦਰਸ਼ਕਾਂ ਨੇ ਦੇਖਿਆ। ਪਰਸਾਰਕ ਸਟਾਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ 10 ਦੇਸ਼ਾਂ ਦੇ ਇਸ ਟੂਰਨਾਮੈਂਟ ਦੇ ਹਰ ਮੈਚ ਨੂੰ ਪਹਿਲੇ ਹਫਤੇ ਹਰ ਪਲੇਟਫਾਰਮ 'ਤੇ ਮਿਲਾਕੇ ਕਰੀਬ 10 ਕਰੋੜ 72 ਲੱਖ ਦਰਸ਼ਕਾਂ ਨੇ ਦੇਖਿਆ। ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ 5 ਜੂਨ ਨੂੰ ਹੋਏ ਮੈਚ ਨੂੰ 18 ਕਰੋੜ ਦਰਸ਼ਕਾਂ ਨੇ ਦੇਖਿਆ। ਮੇਜਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਵਿਚ ਪਹਿਲੇ ਮੈਚ ਨੂੰ 11 ਕਰੋੜ 40 ਲੱਖ ਦਰਸ਼ਕਾਂ ਨੇ ਦੇਖਿਆ।