ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਕੁਚਲਿਆ, ਪਰਿਵਾਰ ਨੂੰ ਮਿਲੇਗਾ 21.79 ਲੱਖ ਮੁਆਵਜ਼ਾ

Monday, Dec 22, 2025 - 12:40 PM (IST)

ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਕੁਚਲਿਆ, ਪਰਿਵਾਰ ਨੂੰ ਮਿਲੇਗਾ 21.79 ਲੱਖ ਮੁਆਵਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਲਗਭਗ ਢਾਈ ਸਾਲ ਪਹਿਲਾਂ ਬੱਸ ਦੀ ਟੱਕਰ ’ਚ ਜਾਨ ਗੁਆਉਣ ਵਾਲੇ ਸਾਈਕਲ ਸਵਾਰ ਦੇ ਪਰਿਵਾਰ ਨੂੰ 21.79 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਾਈਕਲ ਸਵਾਰ ਨੂੰ ਟੱਕਰ ਮਾਰਨ ਦੇ ਬਾਅਦ ਬੱਸ ਡਰਾਈਵਰ ਨੇ ਹਾਦਸੇ ’ਚ ਜ਼ਖਮੀ ਜੋਗਿੰਦਰ ਸਿੰਘ ਦੇ ਸਿਰ ਨੂੰ ਟਾਇਰ ਹੇਠਾਂ ਕੁਚਲ ਦਿੱਤਾ। ਇਹ ਹਾਦਸਾ ਮਈ 2023 ’ਚ ਉਦੋਂ ਵਾਪਰਿਆ, ਜਦੋਂ ਡੇਂਟਰ-ਪੇਂਟਰ ਦਾ ਕੰਮ ਕਰਨ ਵਾਲਾ ਜੋਗਿੰਦਰ ਸਿੰਘ ਆਪਣੇ ਸਾਈਕਲ ’ਤੇ ਘਰ ਵਾਪਸ ਜਾ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਨੇ ਹਾਦਸੇ ਲਈ ਮੁਲਜ਼ਮ ਬੱਸ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੋਲਨ ਦੇ ਰਹਿਣ ਵਾਲੇ ਦੋਸ਼ੀ ਬੱਸ ਡਰਾਈਵਰ ਰਾਜਨ ਠਾਕੁਰ, ਮਾਲਕ ਨਿਰਮਲ ਸਿੰਘ ਅਤੇ ਬੱਸ ਦਾ ਬੀਮਾ ਕਰਨ ਵਾਲੀ ਗੋ ਡਿਜੀਟ ਜਨਰਲ ਇੰਸ਼ੋਰੈਂਸ ਕੰਪਨੀ ਖ਼ਿਲਾਫ਼ ਮੁਆਵਜ਼ੇ ਸਬੰਧੀ ਟ੍ਰਿਬੀਊਨਲ ’ਚ ਪਟੀਸ਼ਨ ਦਾਇਰ ਕੀਤੀ ਸੀ। ਪੀੜਤ ਪਰਿਵਾਰ ਦਾ ਕੇਸ ਲੜਨ ਵਾਲੇ ਵਕੀਲ ਠਾਕੁਰ ਕਰਤਾਰ ਸਿੰਘ ਨੇ ਕਿਹਾ ਕਿ ਜੋਗਿੰਦਰ ਦੀ ਉਮਰ 46 ਸਾਲ ਸੀ ਅਤੇ ਉਹ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਉਸ ਦੀ ਮਹੀਨੇ ਦੀ ਤਨਖ਼ਾਹ ਲਗਭਗ 15 ਹਜ਼ਾਰ ਰੁਪਏ ਸੀ, ਇਸ ਲਈ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਸੀ ਮਾਮਲਾ
ਦਾਇਰ ਮਾਮਲੇ ਤਹਿਤ ਲਗਭਗ ਢਾਈ ਸਾਲ ਪਹਿਲਾਂ 20 ਮਈ, 2023 ਨੂੰ ਸਵੇਰੇ ਕਰੀਬ ਸਵਾ 6 ਵਜੇ ਜੋਗਿੰਦਰ ਸਿੰਘ ਸਾਈਕਲ ’ਤੇ ਸੈਕਟਰ-30 ਸਥਿਤ ਆਪਣੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਸੈਕਟਰ-29 ਸਬਜ਼ੀ ਮੰਡੀ ਗਰਾਊਂਡ ਦੇ ਨੇੜੇ ਪਹੁੰਚਿਆ, ਇੱਕ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਨੂੰ ਮੋੜਿਆ ਅਤੇ ਹਾਰਨ ਵੀ ਨਹੀਂ ਵਜਾਇਆ। ਟੱਕਰ ਲੱਗਦੇ ਹੀ ਜੋਗਿੰਦਰ ਸੜਕ ’ਤੇ ਡਿੱਗ ਪਿਆ ਅਤੇ ਬੱਸ ਦੇ ਟਾਇਰ ਨੇ ਉਸ ਦਾ ਸਿਰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ’ਚ ਜੋਗਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ।


author

Babita

Content Editor

Related News