22ਵੀਂ ਏਸ਼ੀਆਈ ਐਥਲੈਟਿਕਸ ''ਚ ਤਮਗੇ ਜਿੱਤਣ ਵਾਲੇ ਸਾਰੇ ਐਥਲੀਟਾਂ ਨੂੰ ਵੰਡੇ ਨਕਦ ਪੁਰਸਕਾਰ

07/10/2017 9:04:48 PM

ਭੁਵਨੇਸ਼ਵਰ— ਓੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਥੇ ਸੰਪਨ 22ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ 12 ਸੋਨ ਸਮੇਤ ਕੁੱਲ 29 ਤਮਗੇ ਜਿੱਤ ਕੇ ਇਤਿਹਾਸ ਬਣਾਉਣ ਵਾਲੇ ਸਾਰੇ ਭਾਰਤੀ ਐਥਲੀਟਾਂ ਨੂੰ ਸੋਮਵਾਰ ਨੂੰ ਨਕਦ ਪੁਰਸਕਾਰ ਪ੍ਰਦਾਨ ਕੀਤੇ। ਭਾਰਤੀ ਐਥਲੀਟਾਂ ਨੇ ਇੱਥੇ ਕਲਿੰਗ ਸਟੇਡੀਅਮ 'ਚ ਆਯੋਜਿਤ ਇਸ ਚੈਂਪੀਅਨਸ਼ਿਪ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਜ਼ਿਆਦਾ 29 ਤਮਗੇ ਜਿੱਤੇ। ਇਨ੍ਹਾਂ ਤਮਗਿਆਂ 'ਚ 12 ਸੋਨੇ, 5 ਚਾਂਦੀ ਅਤੇ 12 ਕਾਂਸੀ ਤਮਗੇ ਸ਼ਾਮਲ ਹਨ। ਭਾਰਤ ਨੇ ਏਸ਼ੀਆਈ ਮਹਾਸ਼ਕਤੀ ਚੀਨ ਨੂੰ ਦੂਜੇ ਸਥਾਨ 'ਤੇ ਛੱਡ ਦਿੱਤਾ।
ਭਾਰਤੀ ਐਥਲੀਟਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ 29 ਤਮਗੇ ਹਾਸਲ ਕੀਤੇ, ਜਦਕਿ ਇਸ ਤੋਂ ਪਹਿਲਾ ਉਸ ਨੇ 1989 'ਚ ਦਿੱਲੀ 'ਚ ਸਭ ਤੋਂ ਜ਼ਿਆਦਾ 22 ਤਮਗੇ ਜਿੱਤੇ ਸਨ। ਭਾਰਤ ਨੇ ਸਭ ਤੋਂ ਜ਼ਿਆਦਾ 12 ਸੋਨੇ ਦੇ ਤਮਗੇ ਜਿੱਤੇ, ਜਦਕਿ ਇਸ ਤੋਂ ਪਹਿਲਾ ਉਸ ਨੇ 1985 'ਚ ਜਕਾਰਤਾ 'ਚ 10 ਸੋਨੇ ਦੇ ਤਮਗੇ ਜਿੱਤੇ ਸੀ। 
ਮੁੱਖਮੰਤਰੀ ਪਟਨਾਇਕ ਨੇ ਇੱਥੇ ਐਥਲੀਟਾਂ ਦੇ ਸਨਮਾਨ 'ਚ ਆਯੋਜਿਤ ਇਕ ਸਮਾਰੋਹ 'ਚ ਹਰ ਸੋਨੇ ਦਾ ਤਮਗਾ ਜਿੱਤਣ ਵਾਲੇ ਐਥਲੀਟਾਂ ਨੂੰ 10 ਲੱਖ ਰੁਪਏ, ਹਰ ਚਾਂਦੀ ਤਮਗਾ ਜਿੱਤਣ ਵਾਲੇ ਨੂੰ 7.5 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂ ਨੂੰ 5 ਲੱਖ ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ। ਪੁਰਸਕਾਰ ਜੇਤੂਆਂ 'ਚ ਪੁਰਸ਼ਾਂ ਦੇ 10 ਹਜ਼ਾਰ ਮੀਟਰ ਅਤੇ 5000 ਮੀਟਰ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲੇ ਜੀ ਲਕਸ਼ਣਨ ਅਤੇ ਜੈਵਲਿਨ ਥਰੋਅ 'ਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਸ਼ਾਮਲ ਸਨ। ਓਡੀਸ਼ਾ ਲਈ ਮਹਿਲਾ ਦੌੜਾਕ ਦੁਤੀ ਚੰਦ, ਸ਼੍ਰਿਵਾਨੀ ਨੰਦਾ ਅਤੇ ਪੁਰਨਿੰਮਾ ਹੇਮਬ੍ਰਾਮ ਨੇ ਤਮਗੇ ਜਿੱਤੇ।

ਓੜੀਸਾ ਦੇ ਖੇਡ ਮੰਤਰੀ ਚੰਦਰ ਸਾਰਥੀ ਬੇਹੇਰਾ, ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਆਦਿਲ ਸੁਮਾਰੀਲਵਾਲਾ, ਦਿੱਗਜ ਐਥਲੀਟ ਅਨੁਰਾਧਾ ਬਿਸਵਾਲ, ਅੰਜੂ ਬਾਬੀ ਜਾਰਜ ਸਮੇਤ ਬਾਕੀ ਮਸ਼ਹੂਰ ਹਸਤੀਆਂ ਵੀ ਸਮਾਰੋਹ ਦੌਰਾਨ ਮੌਜੂਦ ਸਨ। ਮੁੱਖਮੰਤਰੀ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਇਹ ਐਲਾਨ ਕੀਤਾ ਕਿ ਇੱਥੇ ਜ਼ਲਦ ਹੀ ਕਲਿੰਗ ਇੰਟਰਨੈਸ਼ਨਲ ਸਪੋਰਟਸ ਸਿੱਟੀ ਦਾ ਨਿਰਮਾਣ ਕੀਤਾ ਜਾਵੇਗਾ। ਜਿੱਥੇ ਭਵਿੱਖ 'ਚ ਮੇਗਾ ਇੰਟਰਨੈਸ਼ਨਲ ਟੂਰਨਾਮੈਂਟਾਂ ਦਾ ਆਯੋਜਨ ਕੀਤਾ ਜਾਵੇਗਾ। ਮੁੱਖਮੰਤਰੀ ਨੇ ਇਸ ਤੋਂ ਇਲਾਵਾ ਕਟਕ, ਬੇਹਰਾਮਪੁਰ, ਸੰਭਲਪੁਰ ਅਤੇ ਰਾਉਲੇਕਲਾ 'ਚ ਚਾਰ ਵਿਸ਼ਵ ਪੱਧਰੀ ਸਟੇਡੀਅਮਾਂ ਦਾ ਨਿਰਮਾਣ ਕੀਤੇ ਜਾਣ ਦਾ ਵੀ ਐਲਾਨ ਕੀਤਾ।
 


Related News