ਸਰਕਾਰ ਦੀ ਨਿਵੇਕਲੀ ਪਹਿਲ, ਨਕਸਲੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗੀ ਪੁਲਸ ਦੀ ਨੌਕਰੀ ਤੇ ਨਕਦ ਇਨਾਮ
Wednesday, Apr 17, 2024 - 02:52 AM (IST)
ਰਾਏਪੁਰ (ਭਾਸ਼ਾ)- ਇਲਾਕੇ 'ਚ ਨਕਸਲਵਾਦ ਖ਼ਤਮ ਕਰਨ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਅਜਿਹੇ 'ਚ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਦੀ ਪੁਲਸ ਨੇ ਐਲਾਨ ਕੀਤਾ ਹੈ ਕਿ ਜੋ ਲੋਕ ਨਕਸਲੀਆਂ ਦੀ ਗ੍ਰਿਫ਼ਤਾਰੀ ਜਾਂ ਉਨ੍ਹਾਂ ਦੇ ਮਾਰੇ ਜਾਣ ’ਚ ਪੁਲਸ ਦੀ ਮਦਦ ਕਰਨਗੇ, ਉਨ੍ਹਾਂ ਨੂੰ ਕਾਂਸਟੇਬਲ ਦੇ ਤੌਰ ’ਤੇ ਪੁਲਸ ਵਿਭਾਗ 'ਚ ਭਰਤੀ ਕੀਤਾ ਜਾਵੇਗਾ ਅਤੇ 5 ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਮੱਧ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਇਸ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਪਿੰਡਾਂ ’ਚ ਵੰਡੇ ਗਏ ਪਰਚਿਆਂ ’ਚ ਲਿਖਿਆ ਹੈ, ‘‘ਸੂਚਨਾ ਦਿਓ ਅਤੇ ਇਨਾਮ ਪਾਓ। ਕਿਸੇ ਵੀ ਵਿਅਕਤੀ ਵੱਲੋਂ ਨਕਸਲੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਜਾਵੇਗਾ ਜਾਂ ਉਸ ਦੀ ਸੂਚਨਾ ’ਤੇ ਮੁਕਾਬਲੇ ’ਚ ਜੇ ਕੋਈ ਨਕਸਲੀ ਮਾਰਿਆ ਜਾਵੇਗਾ, ਤਾਂ ਉਸ ਵਿਅਕਤੀ ਨੂੰ ਕਬੀਰਧਾਮ ਪੁਲਸ ਵੱਲੋਂ 5 ਲੱਖ ਰੁਪਏ ਦਾ ਨਕਦ ਇਨਾਮ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਆਤਮ-ਸਮਰਪਣ ਕਰਨ ’ਤੇ ਨਕਦ ਇਨਾਮ ਦਿੱਤਾ ਜਾਵੇਗਾ।’’
ਇਹ ਵੀ ਪੜ੍ਹੋ- BSF ਤੇ GRD ਦੀ ਵੱਡੀ ਕਾਰਵਾਈ, 25 ਲੱਖ ਦੇ ਇਨਾਮੀ ਕਮਾਂਡਰ ਸਣੇ 29 ਨਕਸਲੀਆਂ ਨੂੰ ਕੀਤਾ ਢੇਰ
ਕਬੀਰਧਾਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਪੱਲਵ ਨੇ ਕਿਹਾ, “ਅਸੀਂ ਪਿਛਲੇ ਦੋ ਦਿਨਾਂ ’ਚ ਨਕਸਲਵਾਦ ਪ੍ਰਭਾਵਿਤ ਪਿੰਡਾਂ ’ਚ ਆਪਣੇ ਨਵੇਂ ਪ੍ਰਸਤਾਵ ਦੇ ਪਰਚੇ ਵੰਡੇ ਗਏ ਅਤੇ ਪੋਸਟਰ ਚਿਪਕਾਏ ਹਨ। ਅਸੀਂ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਪਿੰਡਾਂ ’ਚ ਮੋਬਾਈਲ ਫੋਨ ਯੂਜ਼ਰਜ਼ ਨੂੰ ਵਟਸਐਪ ’ਤੇ ਸੰਦੇਸ਼ ਵੀ ਭੇਜੇ ਹਨ।’’
ਇਹ ਵੀ ਪੜ੍ਹੋ- ਦਲਵੀਰ ਗੋਲਡੀ ਦੇ ਸਮਰਥਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕੀਤੀ ਤਾਰੀਫ਼, ਕਿਹਾ- 'ਮੈਂ ਤੁਹਾਡੇ ਜਜ਼ਬੇ ਦੀ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e