ਜਲੰਧਰ ’ਚ ‘ਚੰਨੀ’ ਨੂੰ ਛੱਡ ਕੇ ਸਾਰੇ ਉਮੀਦਵਾਰ ‘ਉਧਾਰੇ’! ਦੁਆਬੇ ’ਚ ਦਿਸਣਗੇ ਨਵੇਂ ਨਜ਼ਾਰੇ
Tuesday, Apr 23, 2024 - 05:51 AM (IST)
ਲੁਧਿਆਣਾ (ਮੁੱਲਾਂਪੁਰੀ)– ਦੁਆਬੇ ਦੀ ਰਾਜਧਾਨੀ ਜਲੰਧਰ ਲੋਕ ਸਭਾ ਹਲਕੇ ’ਚ ਅੱਜ-ਕੱਲ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਇਸ ਹਲਕੇ ’ਚ ਹੁਣ ਕਿਸੇ ਵੀ ਵੇਲੇ ਇਕ-ਦੂਜੇ ਦੇ ਸਿਆਸੀ ਦੁਸ਼ਮਣ ਤੇ ਵੱਡੇ-ਵੱਡੇ ਦੋਸ਼ ਲਾਉਣ ਵਾਲੇ ਨੇਤਾ, ਜੋ ਹੁਣ ਪਾਰਟੀਆਂ ਬਦਲ ਕੇ ਇਧਰ-ਉਧਰ ਚਲੇ ਗਏ ਹਨ, ਅਜੀਬੋ-ਗਰੀਬ ਤਰੀਕੇ ਨਾਲ ਪ੍ਰਚਾਰ ਕਰਨਗੇ ਤੇ ਆਪਣੇ ਵੇਲੇ ਕਿਸੇ ਹਿੱਕ ਦਾ ਬਾਲ ਰਹੇ ਵਿਰੋਧੀਆਂ ਨੂੰ ਪਾਣੀ ਪੀ-ਪੀ ਕੇ ਕੋਸਣਗੇ।
ਜੇਕਰ ਗੱਲ ਕੀਤੀ ਜਾਵੇ ਤਾਂ ਸਾਰੀ ਉਮਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ, ਮੈਂਬਰ ਪਾਰਲੀਮੈਂਟ, ਕੈਬਨਿਟ ਮੰਤਰੀ ਰਹੇ ਮਹਿੰਦਰ ਸਿੰਘ ਕੇ. ਪੀ. ਹੁਣ ਕੱਟੜ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਤੱਕੜੀ ਦਾ ਗੁਣਗਾਨ ਕਰਨਗੇ ਤੇ ਕਾਂਗਰਸ ਨੂੰ ਚੌਰਾਹੇ ’ਚ ਭੰਡਣਗੇ।
ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ 4 ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ, ਚੀਫ ਸੰਸਦੀ ਸਕੱਤਰ ਰਹੇ ਪਵਨ ਕੁਮਾਰ ਟੀਨੂੰ ਨੇ ਹੁਣ ਝਾੜੂ ਫੜ ਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਦੁਆਲੇ ਹੋਣਗੇ। ਇਸੇ ਤਰ੍ਹਾਂ ਕਿਸੇ ਵੇਲੇ ਕਾਂਗਰਸ ਦੇ ਵਿਧਾਇਕ ਰਹੇ ਤੇ ਪਿਛਲੇ ਸਾਲ ਭਗਵੰਤ ਮਾਨ ਦੀ ਟਿਕਟ ’ਤੇ ਜ਼ਿਮਨੀ ਚੋਣ ਜਿੱਤਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਪਲਟਾ ਮਾਰ ਕੇ ਭਾਜਪਾ ’ਚ ਚਲੇ ਗਏ।
ਹੁਣ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਆੜੇ ਹੱਥੀਂ ਲੈਂਣਗੇ। ਜੇਕਰ ਇਸ ਹਲਕੇ ’ਚ ਕਿਸੇ ਪਾਰਟੀ ਨੇ ਆਪਣਾ ਉਮੀਦਵਾਰ ਮੈਦਾਨ ’ਚ ਉਤਾਰਿਆ ਹੈ ਤਾਂ ਉਹ ਕਾਂਗਰਸ ਹੈ, ਜਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਹੁਣ ਇਸ ਲੋਕ ਸਭਾ ਹਲਕੇ ਤੋਂ ਕਿਸੇ ਵੀ ਵੇਲੇ ਪਾਰਟੀਆਂ ’ਚ ਰਹੇ ਹੀਰੇ ਹੁਣ ਆਪੋ ਆਪਣੀਆਂ ਮਾਂ ਪਾਰਟੀਆਂ ਕਿਵੇਂ ਭੰਡਣਗੇ। ਇਸ ਲਈ ਇਹ ਦੇਖਣ ਲਈ ਦੁਆਬੇ ਦੇ ਵੋਟਰ ਤਿਆਰ ਹੋ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।