ਹਾਈ ਜੰਪਰ ਤੇਜਸਵਿਨ ਨੇ ਐਰੀਜ਼ੋਨਾ ਐਥਲੈਟਿਕਸ ਮੀਟ ਜਿੱਤੀ

Sunday, May 05, 2024 - 08:31 PM (IST)

ਹਾਈ ਜੰਪਰ ਤੇਜਸਵਿਨ ਨੇ ਐਰੀਜ਼ੋਨਾ ਐਥਲੈਟਿਕਸ ਮੀਟ ਜਿੱਤੀ

ਐਰੀਜ਼ੋਨਾ, (ਵਾਰਤਾ)–ਭਾਰਤ ਦੇ ਤੇਜਸਵਿਨ ਸ਼ੰਕਰ ਨੇ ਯੂ. ਐੱਸ. ਏ. ਟੀ. ਐੱਫ. ਥ੍ਰੋਅ ਫੈਸਟੀਵਲ 2024 ਵਿਚ ਪੁਰਸ਼ਾਂ ਦੀ ਹਾਈ ਜੰਪ ਪ੍ਰਤੀਯੋਗਿਤਾ ਵਿਚ 2.23 ਮੀਟਰ ਦੇ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਜਿੱਤ ਹਾਸਲ ਕਰ ਲਈ। ਐਰੀਜ਼ੋਨਾ ਯੂਨੀਵਰਸਿਟੀ ਦੇ ਰਾਏ ਪੀ. ਡ੍ਰੈਚਮੈਨ ਸਟੇਡੀਅਮ ਵਿਚ ਹੋਈ ਪ੍ਰਤੀਯੋਗਿਤਾ ਵਿਚ ਸੰਯੋਗ ਨਾਲ ਟਾਪ-3 ਐਥਲੀਟਾਂ ਨੇ ਬਰਾਬਰ 2.34 ਮੀਟਰ ਦਾ ਮਾਰਕ ਹਾਸਲ ਕੀਤਾ। ਅਮਰੀਕਾ ਦਾ ਅਰਨੈਸਟ ਸਿਅਰਸ ਦੂਜੇ ਤੇ ਮੈਕਸੀਕੋ ਦਾ ਰਾਬਟਰ ਵਿਲਚੇਸ ਤੀਜੇ ਸਥਾਨ ’ਤੇ ਰਿਹਾ।

ਭਾਰਤੀ ਐਥਲੀਟ ਤੇਜਸਵਿਨ ਸ਼ੰਕਰ ਨੂੰ ਪਹਿਲੀ ਕੋਸ਼ਿਸ਼ ਵਿਚ ਹੀ ਕਲੀਅਰੈਂਸ ਹਾਸਲ ਕਰਨ ਕਾਰਨ ਜੇਤੂ ਐਲਾਨ ਦਿੱਤਾ ਗਿਆ। ਉਸਦਾ ਵਿਅਕਤੀਗਤ ਸਰਵਸ੍ਰੇਸ਼ਠ 2.29 ਮੀਟਰ ਹੈ, ਜਿਹੜਾ 2018 ਵਿਚ ਹਾਸਲ ਕੀਤਾ ਗਿਆ ਇਕ ਰਾਸ਼ਟਰੀ ਰਿਕਾਰਡ ਹੈ। ਇਸ ਵਿਚਾਲੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਸਰਵੇਸ਼ ਕੁਸ਼ਾਰੇ ਨੇ ਯੂ. ਐੱਸ. ਏ. ਟੀ. ਐੱਫ. ਥ੍ਰੋਅ ਫੈਸਟੀਵਲ ਵਿਚ 2.13 ਮੀਟਰ ਦੀ ਦੂਰੀ ਤੈਅ ਕਰਕੇ 5ਵਾਂ ਸਥਾਨ ਹਾਸਲ ਕੀਤਾ।


author

Tarsem Singh

Content Editor

Related News