''God Particle'' ਦੀ ਖੋਜ ਕਰਨ ਵਾਲੇ ਵਿਗਿਆਨੀ ਪੀਟਰ ਹਿਗਸ ਦਾ 94 ਸਾਲ ਦੀ ਉਮਰ ''ਚ ਹੋਇਆ ਦਿਹਾਂਤ

Thursday, Apr 11, 2024 - 01:04 AM (IST)

ਵਾਸ਼ਿੰਗਟਨ (ਏ.ਐੱਨ.ਆਈ.)- ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ‘ਗੌਡ ਪਾਰਟੀਕਲ’ ਦਾ ਪਤਾ ਲਗਾਉਣ ਵਾਲੇ ਨੋਬਲ ਪੁਰਸਕਾਰ ਜੇਤੂ ਪੀਟਰ ਹਿਗਸ ਦਾ 94 ਸਾਲ ਦੀ ਉਮਰ ’ਚ ਸਕਾਟਲੈਂਡ ਦੇ ਐਡਿਨਬਰਗ ਵਿਖੇ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ ਹੈ।

PunjabKesari

ਪੁੰਜ ਦੀ ਉਤਪਤੀ (ਓਰਿਜ਼ਨ ਆਫ ਮਾਸ) ’ਤੇ ਉਨ੍ਹਾਂ ਦੇ ਚਿੰਤਨ ਨੇ ਇਕ ਉਪ-ਪ੍ਰਮਾਣੂ ਕਣ ਦੀ ਖੋਜ ਲਈ ਲਗਭਗ ਪੰਜ ਦਹਾਕਿਆਂ ਦੀ ਅਰਬਾਂ-ਡਾਲਰਾਂ ਦੀ ਖੋਜ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਹਿਗਸ ਬੋਸੋਨ’ ਦੇ ਨਾਂ ਨਾਲ ਜਾਣਿਆ ਗਿਆ। 

PunjabKesari

‘ਹਿਗਸ ਬੋਸੋਨ’ ਨੂੰ ਬ੍ਰਹਿਮੰਡ ਦੀ ਪ੍ਰਕਿਰਤੀ ਨੂੰ ਸਮਝਣ ਦੀ ਕੁੰਜੀ ਮੰਨਿਆ ਜਾਂਦਾ ਹੈ। ਇੱਥੇ ਵਰਣਨਯੋਗ ਹੈ ਕਿ ‘ਹਿਗਜ਼ ਬੋਸੋਨ' ਦਾ ਛੋਟਾ ਨਾਂ ‘ਬੋਸੋਨ’ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੌਸ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ 1920 ਦੇ ਦਹਾਕੇ ’ਚ ਮਹਾਨ ਵਿਗਿਆਨੀ ਅਲਬਰਟ ਆਇਨਸਟੀਨ ਨਾਲ ਕੰਮ ਕੀਤਾ ਸੀ ਅਤੇ ਇਸ ਦਿਸ਼ਾ ਵਿਚ ਕਈ ਖੋਜਾਂ ਕੀਤੀਆਂ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News