13 ਸਾਲ ਪਹਿਲਾਂ ਅੱਜ ਦੇ ਹੀ ਦਿਨ ਟੀਮ ਇੰਡੀਆ ਨੇ ਟੀ-20 'ਚ ਰਚਿਆ ਸੀ ਇਤਿਹਾਸ

Thursday, Sep 24, 2020 - 12:04 PM (IST)

13 ਸਾਲ ਪਹਿਲਾਂ ਅੱਜ ਦੇ ਹੀ ਦਿਨ ਟੀਮ ਇੰਡੀਆ ਨੇ ਟੀ-20 'ਚ ਰਚਿਆ ਸੀ ਇਤਿਹਾਸ

ਨਵੀਂ ਦਿੱਲੀ : 13 ਸਾਲ ਪਹਿਲਾਂ ਅੱਜ ਦੇ ਹੀ ਦਿਨ 24 ਸਤੰਬਰ ਨੂੰ ਟੀਮ ਇੰਡੀਆ ਨੇ ਟੀ-20 ਵਿਚ ਇਤਿਹਾਸ ਰਚਿਆ ਸੀ। 2007 ਵਿਚ ਇਸ ਦਿਨ ਜੋਹਾਨਿਸਬਰਗ ਦੇ ਵਾਂਡਰਰਸ ਸਟੇਡੀਅਮ ਵਿਚ ਪਾਕਿਸਤਾਨ ਨੂੰ ਧੂੜ ਚਟਾ ਕੇ ਭਾਰਤੀ ਟੀਮ ਟੀ-20 ਵਰਲਡ ਕੱਪ ਦੇ ਪਹਿਲੇ ਐਡੀਸ਼ਨ ਦੀ ਚੈਂਪੀਅਨ ਬਣੀ ਸੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਭਾਰਤੀ ਟੀਮ 1983 ਦੇ ਬਾਅਦ ਕਿਸੇ ਵਿਸ਼ਵ ਖ਼ਿਤਾਬ 'ਤੇ ਕਬਜ਼ਾ ਜਮਾਉਣ ਵਿਚ ਕਾਮਯਾਬ ਹੋਈ ਸੀ।

ਇਹ ਵੀ ਪੜ੍ਹੋ: IPL 2020: ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਹਮੋ-ਸਾਹਮਣੇ

 


ਇਨ੍ਹਾਂ ਦਾ ਪ੍ਰਦਰਸ਼ਨ ਲਾਜਵਾਬ
ਪਾਕਿਸਤਾਨ ਖ਼ਿਲਾਫ਼ ਫਾਈਨਲ ਵਿਚ ਗੌਤਮ ਗੰਭੀਰ ਨੇ 75 ਦੌੜਾਂ ਦੀ ਪਾਰੀ ਖੇਡ ਕੇ ਭਾਰਤੀ ਪਾਰੀ ਸੰਭਾਲੀ ਸੀ। ਉਹ ਗੰਭੀਰ ਦੀ ਹੀ ਪਾਰੀ ਸੀ, ਜਿਸ ਦੀ ਮਦਦ ਨਾਲ ਟੀਮ ਨੇ 157/5 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਇਰਫਾਨ ਪਠਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖ਼ਾਸ ਕਰਕੇ ਫਾਈਨਲ ਦੇ ਆਪਣੇ ਕੋਟੇ ਦੇ 4 ਓਵਰਾਂ ਵਿਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ, ਜਿਸ ਦੀ ਬਦੌਲਤ ਉਹ ਫਾਈਨਲ ਵਿਚ ਮੈਨ ਆਫ ਦਿ ਮੈਚ ਬਣੇ ਸਨ। ਆਰ.ਪੀ. ਸਿੰਘ ਨੇ ਪੂਰੇ ਟੂਰਨਾਮੈਂਟ ਦੇ 7 ਮੈਚਾਂ ਵਿਚ 12 ਵਿਕਟਾਂ ਲਈਆਂ ਸਨ। ਦ. ਅਫਰੀਕਾ ਖ਼ਿਲਾਫ਼ ਉਨ੍ਹਾਂ ਦੀ ਗੇਂਦਬਾਜੀ (4-0-13-4) ਦੀ ਬਦੌਲਤ ਭਾਰਤ ਨੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ। ਫਾਈਨਲ ਵਿਚ ਵੀ ਪਾਕਿਸਤਾਨ ਨੂੰ 3 ਵਿਕਟ ਨਾਲ ਝੱਟਕੇ ਦਿੱਤੇ ਸਨ। ਉਸ ਫਾਈਨਲ ਦੇ ਆਖ਼ਰੀ ਓਵਰ ਵਿਚ ਪਾਕਿਸਤਾਨ ਨੂੰ ਜਿੱਤ ਲਈ 13 ਦੌੜਾਂ ਚਾਹੀਦੀਆਂ ਸਨ। ਕਪਤਾਨ ਧੋਨੀ ਨੇ ਗੇਂਦਬਾਜ ਜੋਗਿੰਦਰ ਸ਼ਰਮਾ ਨੂੰ ਗੇਂਦ ਦੇ ਦਿੱਤੀ। ਭਾਰਤੀ ਪ੍ਰਸ਼ੰਸਕਾਂ ਦੇ ਸਾਹ ਮਿਸਬਾਹ ਉਲ ਹੱਕ ਦੇ ਕਰੀਜ਼ 'ਤੇ ਹੋਣ ਕਾਰਨ ਰੁਕੇ ਹੋਏ ਸਨ। ਹਰ ਪਾਸੇ ਸਵਾਲ ਉੱਠਣ ਲੱਗੇ- ਆਖ਼ਿਰ ਜੋਗਿੰਦਰ ਨੂੰ ਗੇਂਦਬਾਜੀ ਕਿਉਂ ਦਿੱਤੀ ਗਈ... ?  ਪਰ... ਉਸ ਨਿਰਣਾਇਕ ਓਵਰ ਨੇ ਇਸ ਨਵੇਂ ਤੇਜ ਗੇਂਦਬਾਜ ਜੋਗਿੰਦਰ ਸ਼ਰਮਾ ਨੂੰ ਰਾਤੋ-ਰਾਤ ਹੀਰੋ ਬਣਾ ਦਿੱਤਾ।

 

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਪਾਕਿਸਤਾਨ ਨੂੰ ਜਿੱਤਣ ਲਈ ਉਸ ਆਖ਼ਰੀ ਓਵਰ ਵਿਚ 13 ਦੌੜਾਂ ਚਾਹੀਦੀਆਂ ਸਨ

  • ਜੋਗਿੰਦਰ ਨੇ ਪਹਿਲੀ ਗੇਂਦ ਵਾਇਡ ਸੁੱਟੀ।
  • ਅਗਲੀ ਗੇਂਦ, ਜੋ ਵਾਇਡ ਦੇ ਬਦਲੇ ਸੁੱਟੀ ਗਈ, ਮਿਸਬਾਹ ਸਕੋਰ ਬਣਾਉਣ ਵਿਚ ਅਸਫ਼ਲ ਰਹੇ।
  • ਇਸ ਦੇ ਬਾਅਦ ਜੋਗਿੰਦਰ ਫੁਲਟਾਸ ਸੁੱਟ ਗਏ, ਜਿਸ 'ਤੇ ਮਿਸਬਾਹ ਨੇ ਛੱਕਾ ਜੜ੍ਹ ਕੇ ਪਾਕਿਸਤਾਨੀ ਉਮੀਦਾਂ ਨੂੰ ਫਿਰ ਜਗਾ ਦਿੱਤਾ।
  • ਇਸ ਗੇਂਦ ਨੇ ਭਾਰਤ ਨੂੰ ਝੂਮਣ ਦਾ ਮੌਕੇ ਦੇ ਦਿੱਤਾ। ਮਿਸਬਾਹ ਨੇ ਸਕੂਪ ਸ਼ਾਟ ਖੇਡਦੇ ਹੋਏ ਗੇਂਦ ਨੂੰ ਸ਼ਾਰਟ ਫਾਇਨ-ਲੈਗ ਵੱਲ ਉਛਾਲ ਦਿੱਤਾ, ਜਿਸ ਨੂੰ ਸ਼੍ਰੀਸੰਤ ਨੇ ਕੈਚ ਕਰ ਲਿਆ ਯਾਨੀ ਭਾਰਤ ਨੇ ਪਹਿਲਾ ਟੀ-20 ਵਰਲਡ ਕੱਪ 5 ਦੌੜਾਂ ਨਾਲ ਜਿੱਤ ਲਿਆ।

author

cherry

Content Editor

Related News