13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ

Wednesday, Aug 18, 2021 - 08:58 PM (IST)

13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ

ਨਵੀਂ ਦਿੱਲੀ- ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਅੱਜ ਦੇ ਦਿਨ ਭਾਵ 18 ਅਗਸਤ ਨੂੰ ਸਾਲ 2008 ਵਿਚ ਸ਼੍ਰੀਲੰਕਾ ਦੇ ਵਿਰੁੱਧ ਵਨ ਡੇ ਮੈਚ ਵਿਚ ਆਪਣਾ ਡੈਬਿਊ ਕੀਤਾ ਸੀ। ਵਿਰਾਟ ਕੋਹਲੀ ਦਾ ਪਹਿਲਾ ਮੈਚ ਕੋਈ ਜ਼ਿਆਦਾ ਯਾਦਗਾਰ ਨਹੀਂ ਸੀ। ਉਹ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿਚ 12 ਦੌੜਾਂ ਹੀ ਬਣਾ ਸਕੇ ਸਨ। ਵਿਰਾਟ ਕੋਹਲੀ ਨੂੰ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਾਸੇਕਰਾ ਨੇ 8ਵੇਂ ਓਵਰ ਵਿਚ ਆਊਟ ਕਰ ਦਿੱਤਾ ਸੀ ਪਰ ਆਪਣੇ ਡੈਬਿਊ ਤੋਂ ਬਾਅਦ ਵਿਰਾਟ ਕੋਹਲੀ ਨੇ ਕ੍ਰਿਕਟ ਵਿਚ ਕਈ ਰਿਕਾਰਡ ਬਣਾ ਦਿੱਤੇ ਹਨ ਅਤੇ ਇਸ ਮਾਮਲੇ ਵਿਚ ਹੋਰ ਬੱਲੇਬਾਜ਼ ਬਹੁਤ ਪਿੱਛੇ ਰਹਿ ਗਏ ਹਨ।

PunjabKesari
ਵਿਰਾਟ ਕੋਹਲੀ ਦੇ ਡੈਬਿਊ ਤੋਂ ਬਾਅਦ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਦੌੜਾਂ
22937 - ਵਿਰਾਟ ਕੋਹਲੀ 
16776 - ਹਾਸ਼ਿਮ ਅਮਲਾ
16102 - ਜੋ ਰੂਟ
16082 - ਰਾਸ ਟੇਲਰ 
15208 – ਕੇਨ ਵਿਲੀਅਮਸਨ

ਇਹ ਖ਼ਬਰ ਪੜ੍ਹੋ-  ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ


ਵਨ ਡੇ ਮੈਚਾਂ ਵਿਚ ਸਭ ਤੋਂ ਜ਼ਿਆਦਾ ਦੌੜਾਂ ਜਦੋ ਟੀਮ ਨੇ 300+ ਦੌੜਾਂ ਬਣਾਈਆਂ
4035: ਵਿਰਾਟ ਕੋਹਲੀ
3906: ਸਚਿਨ ਤੇਂਦੁਲਕਰ
3735: ਰੋਹਿਤ ਸ਼ਰਮਾ
3406: ਰਿਕੀ ਪੋਂਟਿੰਗ
3320: ਏ ਬੀ ਡਿਵੀਲੀਅਰਸ
3290: ਮਹਿੰਦਰ ਸਿੰਘ ਧੋਨੀ

PunjabKesari
ਕੋਹਲੀ ਦੇ ਡੈਬਿਊ ਤੋਂ ਬਾਅਦ ਸਭ ਤੋਂ ਜ਼ਿਆਦਾ ਬਾਊਂਡਰੀਜ਼ (4+6) 
1265: ਵਿਰਾਟ ਕੋਹਲੀ
1036: ਰੋਹਿਤ ਸ਼ਰਮਾ
916: ਦਿਲਸ਼ਾਨ
883: ਮਾਰਟਿਨ ਗਪਟਿਲ 
872: ਹਾਸ਼ਿਮ ਅਮਲਾ
832: ਸ਼ਿਖਰ ਧਵਨ

PunjabKesari
ਹਰ ਸਾਲ ਵਿਰਾਟ ਕੋਹਲੀ ਵਲੋਂ ਬਣਾਈਆਂ ਗਈਆਂ ਅੰਤਰਰਾਸ਼ਟਰੀ ਦੌੜਾਂ
2008 - 159
2009 - 325
2010 - 1021
2011 - 1644
2012 - 2186
2013 - 1913
2014 - 2286
2015 - 1307
2016 - 2595
2017 - 2818
2018 - 2735
2019 - 2455
2020 - 842
2021 - 651

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News