ਸਪੇਸ ਸਟੇਸ਼ਨ ''ਚ ਨਾਸਾ ਦੇ ਸਾਇੰਟਿਸਟ ਨੇ ਉਗਾਈ ਫਸਲ: ਰਿਪੋਰਟ

04/16/2018 5:31:44 PM

ਜਲੰਧਰ- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ। ਵਿਗਿਆਨੀਆਂ ਨੇ ਐਡਵਾਂਸਡ ਪਲਾਂਟ ਹੈਬਿਟੇਟ (ਏ. ਪੀ. ਐੱਚ.) 'ਚ ਪਹਿਲੀ ਫਸਲ ਉਗਾਉਣ ਦਾ ਦਾਅਵਾ ਕੀਤਾ ਹੈ। ਰਿਪੋਰਟ ਦੇ ਮੁਤਾਬਕ ਇਹ ਕਣਕ ਦੀ ਇਕ ਛੋਟੀ ਕਿਸਮ ਹੈ ਅਤੇ ਇਕ ਫੁੱਲ ਦਾ ਪੌਦਾ ਏਰਾਬਿਡੋਸਿਸ ਨੂੰ ਸਫਲਤਾਪੂਰਨ ਉਗਾਇਆ ਹੈ। ਦੱਸ ਦੱਈਏ ਕਿ ਏ. ਪੀ. ਐੱਚ. ਨੂੰ 2017 'ਚ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ. ਐੱਸ. ਐੱਸ.) 'ਚ ਸਥਾਪਿਤ ਕੀਤਾ ਗਿਆ ਸੀ।

ਇਸ ਪ੍ਰੋਜੈਕਟ ਦੇ ਮੈਨੇਜ਼ਰ ਬ੍ਰਾਇਨ ਅੋਨੇਟ ਨੇ ਕਿਹਾ ਹੈ ਕਿ ਏ. ਪੀ. ਐੱਚ. 'ਚ ਸਿਰਫ ਛੋਟੇ ਪੌਦੇ ਹੀ ਨਹੀਂ ਉਗਾਏ ਜਾ ਸਕਦੇ ਹਨ, ਸਗੋਂ ਬੀਜਾਂ ਦੇ ਪੱਧਰ 'ਤੇ ਵੀ ਕੰਮ ਕੀਤਾ ਜਾ ਸਕਦਾ ਹੈ। ਇਹ ਪੁਲਾੜ 'ਚ ਖੇਤੀਬਾੜੀ ਦੀ ਵੱਡੀ ਉਪਲੱਬਧੀ ਹੈ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਆਈ. ਐੱਸ. ਐੱਸ. 'ਤੇ ਚੱਲਣ ਵਾਲੇ ਨਾਸਾ ਦੇ ਲੰਬੇ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੂੰ ਵਧੀਆ ਗੁਣਵੱਤਾ ਵਾਲਾ ਅਤੇ ਪੋਸ਼ਟਿਕ ਭੋਜਨ ਉਪੱਲਬਧ ਕਰਾਉਣ 'ਚ ਮਦਦ ਮਿਲੇਗੀ।

PunjabKesari

2017 'ਚ ਬੀਜੇ ਸਨ ਬੀਜ -
ਦੱਸਿਆ ਜਾ ਰਿਹਾ ਹੈ ਕਿ ਏ. ਪੀ. ਐੱਚ. 'ਚ ਦੋਵੇਂ ਹੀ ਪੌਦਿਆਂ ਦੇ ਬੀਜ ਫਰਵਰੀ 2017 'ਚ ਉਗਾਏ ਸਨ। ਇਸ ਤੋਂ ਬਾਅਦ ਫਸਲਾਂ ਦੀ ਦੇਖਭਾਲ ਇਕ ਆਟੋਮੈਟਿਕ ਸਿਸਟਮ ਪਲਾਂਟ ਹੈਬਿਟੈਟ ਐਵੀਓਨਿਕਸ ਰਿਅਲ ਟਾਈਮ ਮੈਨੇਜ਼ਰ (ਫਾਰਮਰ) ਦੇ ਰਾਹੀਂ ਕੀਤੀ ਗਈ। ਏ. ਪੀ. ਐੱਚ. ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪੌਦਿਆਂ ਨੂੰ ਪੁਲਾੜ 'ਚ ਵਧਣ ਦੇ ਲਈ ਜ਼ਰੂਰੀ ਮਾਹੌਲ ਦੇ ਹਿਸਾਬ ਨਾਲ ਵਾਤਾਵਰਣ ਤਿਆਰ ਕਰਦਾ ਹੈ।


Related News