ਇਨਕਮ ਟੈਕਸ ਨਿਯਮਾਂ ’ਚ ਬਦਲਾਅ ਦੀ ਰਿਪੋਰਟ ਨੂੰ ਵਿੱਤ ਮੰਤਰੀ ਸੀਤਾਰਾਮਨ ਨੇ ਦੱਸਿਆ ਅਫਵਾਹ

05/04/2024 11:14:32 AM

ਨਵੀਂ ਦਿੱਲੀ (ਇੰਟ.) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਨਕਮ ਟੈਕਸ ਨਿਯਮਾਂ ਵਿਚ ਬਦਲਾਅ ਦੀਆਂ ਖ਼ਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਇਨ੍ਹਾਂ ਖ਼ਬਰਾਂ ਨੂੰ ਸੈਂਸੈਕਸ ਵਿਚ ਸ਼ੁੱਕਰਵਾਰ ਨੂੰ ਆਈ ਵੱਡੀ ਗਿਰਾਵਟ ਦਾ ਇਕ ਕਾਰਨ ਮੰਨਿਆ ਜਾ ਰਿਹਾ ਸੀ। ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਕਾਰਜਭਾਰ ਸੰਭਾਲਣ ਦੇ ਨਾਲ ਹੀ ਟੈਕਸ ਵਿਚ ਕਮੀ ਨੂੰ ਰੋਕਣ, ਜ਼ੁਰਮਾਨੇ ਦੇ ਪ੍ਰਾਵਧਾਨ ਅਤੇ ਸਾਰੇ ਅਸੈਟ ’ਤੇ ਯੂਨੀਫਾਰਮ ਟੈਕਸ ਲਾਗੂ ਕਰ ਸਕਦੀ ਹੈ। ਫਿਲਹਾਲ ਅਸੈਟ ’ਤੇ ਵੱਖਰੇ-ਵੱਖਰੇ ਟੈਕਸ ਦਾ ਪ੍ਰਾਵਧਾਨ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਨਿਰਮਲਾ ਸੀਤਾਰਾਮਨ ਨੇ ਇਕ ਨਿਊਜ਼ ਚੈਨਲ ਦੀ ਰਿਪੋਰਟ ’ਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਇਹ ਗੱਲਾਂ ਕਿੱਥੋਂ ਨਿਕਲ ਰਹੀਆਂ ਹਨ। ਇਨ੍ਹਾਂ ਨੂੰ ਚੈੱਕ ਕਿਉਂ ਨਹੀਂ ਕੀਤਾ ਜਾਂਦਾ। ਇਹ ਕੋਰੀ ਅਫਵਾਹ ਤੋਂ ਛੁੱਟ ਕੁਝ ਨਹੀਂ ਹੈ। ਚੈਨਲ ਨੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਕਿ ਇਨਕਮ ਟੈਕਸ ਡਿਪਾਰਟਮੈਂਟ ਨਵੇਂ ਨਿਯਮ ਲਿਆਉਣ ਦੀ ਤਿਆਰੀ ਵਿਚ ਲੱਗਿਆ ਹੋਇਆ ਹੈ। ਫਿਲਹਾਲ ਸ਼ੇਅਰ ਅਤੇ ਇਕਵਿਟੀ ਆਧਾਰਿਤ ਮਿਊਚੁਅਲ ਫੰਡ ਤੋਂ ਹੋਣ ਵਾਲੇ ਲਾਂਗ ਟਰਮ ਕੈਪੀਟਲ ਗੇਨਜ਼ ਦੇ 1 ਲੱਖ ਰੁਪਏ ਤੋਂ ਜ਼ਿਆਦਾ ਹੋਣ ’ਤੇ 10 ਫ਼ੀਸਦੀ ਦੇ ਰੇਟ ਨਾਲ ਟੈਕਸ ਲਗਦਾ ਹੈ। 

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਦੂਜੇ ਪਾਸੇ, ਐੱਫ. ਡੀ. ਤੋਂ ਹੋਣ ਵਾਲੀ ਆਮਦਨ ਪੂਰੀ ਤਰ੍ਹਾਂ ਟੈਕਸ ਦੇ ਦਾਇਰੇ ਵਿਚ ਆਉਂਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਚੱਲਦੇ ਨਿਵੇਸ਼ਕਾਂ ਵਿਚ ਘਬਰਾਹਟ ਪੈਦਾ ਹੋਈ ਅਤੇ ਸੈਂਸੈਕਸ 1100 ਅੰਕ ਤੱਕ ਹੇਠਾਂ ਚਲਿਆ ਗਿਆ ਸੀ। ਸ਼ਾਮ ਨੂੰ ਇਹ 733 ਪੁਆਇੰਟ ਹੇਠਾਂ ਜਾ ਕੇ ਬੰਦ ਹੋਇਆ। ਨਿਫਟੀ ਵੀ 172.35 ਅੰਕ ਹੇਠਾਂ ਆ ਗਿਆ। ਨਾਲ ਹੀ ਅੱਜਕਲ ਆ ਰਹੇ ਤਿਮਾਹੀ ਨਤੀਜੇ, ਕੰਪਨੀਆਂ ਦੀ ਵੈਲਿਊਏਸ਼ਨ ਅਤੇ ਚੋਣਾਂ ਨਾਲ ਜੁੜੀਆਂ ਖ਼ਬਰਾਂ ਵੀ ਬਾਜ਼ਾਰ ਅਤੇ ਨਿਵੇਸ਼ਕਾਂ ’ਤੇ ਅਸਰ ਪਾ ਰਹੀਆਂ ਹਨ। ਅਗਲੇ ਦੋ ਦਿਨ ਬਾਜ਼ਾਰ ਬੰਦ ਰਹਿਣ ਤੋਂ ਬਾਅਦ ਹੁਣ ਸ਼ੇਅਰ ਮਾਰਕੀਟ ਸੋਮਵਾਰ ਨੂੰ ਖੁੱਲ੍ਹੇਗੀ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News