ਸਕੂਲ ਦਾ ਜਿੰਦਰਾ ਤੋੜ ਕੇ ਅਣਪਛਾਤੇ ਚੋਰਾਂ ਨੇ ਨਕਦੀ ਅਤੇ ਹੋਰ ਸਾਮਾਨ ਕੀਤਾ ਚੋਰੀ

Thursday, Mar 12, 2020 - 01:58 PM (IST)

ਸਕੂਲ ਦਾ ਜਿੰਦਰਾ ਤੋੜ ਕੇ ਅਣਪਛਾਤੇ ਚੋਰਾਂ ਨੇ ਨਕਦੀ ਅਤੇ ਹੋਰ ਸਾਮਾਨ ਕੀਤਾ ਚੋਰੀ

ਬਰਨਾਲਾ (ਵਿਵੇਕ ਸਿੰਧਵਾਨੀ): ਅਣਪਛਾਤੇ ਚੋਰ ਸਕੂਲ ਦਾ ਗੇਟ ਤੋੜ ਕੇ ਦਫਤਰ 'ਚੋਂ 4000 ਦੀ ਨਕਦੀ ਅਤੇ ਸਾਮਾਨ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਵਾਰਕਾ ਦਾਸ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਸੈਮਫੋਰਡ ਸਕੂਲ ਦਾ ਮਾਲਕ ਹਾਂ ਸਕੂਲ ਵਿਚ ਛੁੱਟੀ ਹੋਣ ਕਰਕੇ ਜਦੋਂ ਮੈਂ ਸ਼ਾਮ ਚਾਰ ਵਜੇ ਸਕੂਲ 'ਚ ਚੱਕਰ ਲਗਾਉਣ ਗਿਆ ਤਾਂ ਸਕੂਲ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਦਫਤਰ ਵਿਚੋਂ ਅਣਪਛਾਤੇ ਚੋਰ ਚਾਰ ਹਜਾਰ ਰੁਪਿਆ ਨਗਦ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਮੁਦਈ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News