ਸੰਗਰੂਰ ''ਚ ਲੁਟੇਰਿਆਂ ਦੀ ਦਹਿਸ਼ਤ, ਪੈਟਰੋਲ ਪੰਪ ਮਾਲਕ ਹੀ ਕੁੱਟਮਾਰ ਕਰ ਸਕੂਟਰੀ ਸਣੇ 1.43 ਲੱਖ ਰੁਪਏ ਖੋਹ ਹੋਏ ਫ਼ਰਾਰ
01/16/2023 1:58:12 PM

ਸੰਗਰੂਰ (ਸਿੰਗਲਾ) : ਸ਼ਹਿਰ ਸੰਗਰੂਰ ’ਚ ਬੀਤੀ ਰਾਤ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਪੈਟਰੋਲ ਪੰਪ ਮਾਲਕ ਦੀ ਕੁੱਟ-ਮਾਰ ਕਰ ਕੇ ਉਸ ਤੋਂ ਐਕਟਿਵਾ ਸਕੂਟਰੀ ਸਣੇ 1,43,000 ਰੁਪਏ ਦੀ ਖੋਹ ਕੀਤੀ, ਜਿਸ ਸਬੰਧੀ ਪੁਲਸ ਨੇ ਥਾਣਾ ਸਿਟੀ ਸੰਗਰੂਰ ’ਚ ਮਾਮਲਾ ਵੀ ਦਰਜ ਕੀਤਾ। ਜਾਣਕਾਰੀ ਮੁਤਾਬਕ ਇੰਦਰਜੀਤ ਗਰਗ ਪੁੱਤਰ ਰਾਮ ਲਾਲ ਵਾਸੀ ਮਾਨ ਕਾਲੋਨੀ ਸੰਗਰੂਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ ਉਸ ਦੀ ਪਤਨੀ ਰੂਬੀਨਾ ਗਰਗ ਦੇ ਨਾਂ ’ਤੇ ਮਹਿਲਾ ਰੋਡ ਸਿਬੀਆ ਹਸਪਤਾਲ ਸਾਹਮਣੇ ਰਾਮਾ ਫਿਲਿੰਗ ਸਟੇਸ਼ਨ ਨਾਂਅ ਦਾ ਐੱਚ. ਪੀ. ਕੰਪਨੀ ਡੀਜ਼ਲ ਅਤੇ ਪੈਟਰੋਲ ਪੰਪ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਜਲਾਲਾਬਾਦ 'ਚ ਨਸ਼ਾ ਖ਼ਰੀਦਣ ਆਏ ਲੋਕਾਂ ਨੂੰ ਕਾਬੂ ਕਰ ਔਰਤਾਂ ਨੇ ਕੀਤੀ ਛਿੱਤਰ-ਪਰੇਡ ,ਵੀਡੀਓ ਵਾਇਰਲ
ਉਹ ਰੋਜ਼ਾਨਾ ਦੀ ਤਰ੍ਹਾਂ ਪੈਟਰੋਲ ਪੰਪ ਤੋਂ ਕੈਸ਼ ਲੈ ਕੇ ਸਕੂਟਰੀ ਦੇ ਅੱਗੇ ਰੱਖ ਕੇ ਆਪਣੇ ਘਰ ਮਾਨ ਕਾਲੋਨੀ ਜਾ ਰਿਹਾ ਸੀ ਤਾਂ ਉਹ ਤਕਰੀਬਨ 8 ਵਜੇ ਮਾਨ ਕਾਲੋਨੀ ਦੇ ਗਲੀ ਨੰ. 6 ਦੇ ਮੋੜ ਕੋਲ ਪੁੱਜਾ ਤਾਂ ਪਿੱਛੋਂ ਆ ਰਹੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਲੋਹੇ ਦੇ ਬੋਕੀਨੁਮਾ ਹਥਿਆਰ ਨਾਲ ਉਸ ’ਤੇ ਵਾਰ ਕੀਤੇ ਅਤੇ ਉਸ ਨੂੰ ਸਕੂਟਰੀ ਤੋਂ ਹੇਠਾ ਸੁੱਟ ਕੇ ਉਕਤ ਵਿਅਕਤੀ 1 ਲੱਖ 43 ਹਜ਼ਾਰ ਦੀ ਨਕਦੀ ਸਣੇ ਸਕੂਟਰੀ ਦੀ ਖੋਹ ਕਰ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗੇਲਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਵਿਕਾਸ ਯੋਜਨਾਵਾਂ 'ਚ ਤੇਜ਼ੀ ਲਿਆਉਣ ਲਈ ਕੱਸੀ ਕਮਰ, ਤਿਆਰ ਕੀਤਾ ਬਲੂ ਪ੍ਰਿੰਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।