ਕਾਂਗਰਸ ਦੇ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆ ਬਿਨਾਂ ਮੁਕਾਬਲੇ ਬਣੇ ਬਲਾਕ ਸੰਮਤੀ ਮੈਂਬਰ

Saturday, Dec 06, 2025 - 08:05 PM (IST)

ਕਾਂਗਰਸ ਦੇ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆ ਬਿਨਾਂ ਮੁਕਾਬਲੇ ਬਣੇ ਬਲਾਕ ਸੰਮਤੀ ਮੈਂਬਰ

ਮਹਿਲ ਕਲਾਂ (ਹਮੀਦੀ): ਬਲਾਕ ਸੰਮਤੀ ਮਹਿਲ ਕਲਾਂ ਦੇ ਜ਼ੋਨ ਨੰਬਰ 7 ਗਹਿਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆ ਨੂੰ ਬਿਨਾਂ ਮੁਕਾਬਲੇ ਜਿੱਤ ਹਾਸਲ ਹੋਈ ਹੈ। ਉਨ੍ਹਾਂ ਦੇ ਮੁਕਾਬਲੇ ਵਿੱਚ ਖੜ੍ਹੇ ਸਾਬਕਾ ਸਰਪੰਚ ਨਿਸਾਨ ਸਿੰਘ ਭੋਲਾ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਉਪਰੰਤ ਰਿਟਰਨਿੰਗ ਅਧਿਕਾਰੀ ਐਸ.ਡੀ.ਐਮ. ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਅਤੇ ਤਹਿਸੀਲਦਾਰ ਰਵਿੰਦਰ ਸਿੰਘ ਨੇ ਗੋਰਖਾ ਸਿੰਘ ਨੂੰ ਅਧਿਕਾਰਕ ਤੌਰ ’ਤੇ ਜਿੱਤ ਦਾ ਸਰਟੀਫਿਕੇਟ ਸੌਂਪਿਆ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਸੀਨੀਅਰ ਕਾਂਗਰਸੀ ਆਗੂ ਸਾਉਣ ਸਿੰਘ ਗਹਿਲ, ਜ਼ਿਲ੍ਹਾ ਜਨਰਲ ਸਕੱਤਰ ਬਲਵੰਤ ਸ਼ਰਮਾ ਹਮੀਦੀ, ਜ਼ਿਲ੍ਹਾ ਚੇਅਰਮੈਨ (SC ਡਿਪਾਰਟਮੈਂਟ) ਜਸਮੇਲ ਸਿੰਘ ਡੇਆਰੀਵਾਲਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਬਲਾਕ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਭੋਲਾ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਰਹੇ। 

ਸਭ ਨੇ ਗੋਰਖਾ ਸਿੰਘ ਨੂੰ ਬਿਨਾਂ ਮੁਕਾਬਲੇ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਦੀ ਲੋਕਪ੍ਰਿਯਤਾ ਅਤੇ ਨੀਤੀਆਂ ’ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਰਣਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਫੋਨ ਰਾਹੀਂ ਨਵੇਂ ਚੁਣੇ ਬਲਾਕ ਸੰਮਤੀ ਮੈਂਬਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਂਦਾ ਸਮਾਂ ਕਾਂਗਰਸ ਪਾਰਟੀ ਲਈ ਹੋਰ ਕਾਮਯਾਬੀਆਂ ਲਿਆਵੇਗਾ। ਜਿੱਤ ਦੀ ਖੁਸ਼ੀ ਵਿਚ ਵਰਕਰਾਂ ਅਤੇ ਆਗੂਆਂ ਨੇ ਮਿੱਠਾਈ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਸਰਪੰਚ ਬਲਵੀਰ ਸਿੰਘ ਮਾਨ ਗਹਿਲ, ਸਰਪੰਚ ਹਰਸਰਨ ਕੌਰ ਨਰਾਇਣਗੜ੍ਹ ਸੋਹੀਆਂ, ਹਰਜਿੰਦਰ ਸਿੰਘ, ਜਗਰੂਪ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਨਰਾਇਣਗੜ੍ਹ ਸੋਹੀਆਂ, ਰਜਿੰਦਰ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ ਧਾਲੀਵਾਲ ਸਮੇਤ ਕਈ ਹੋਰ ਪਿੰਡ ਵਾਸੀਆਂ ਨੇ ਵੀ ਗੋਰਖਾ ਸਿੰਘ ਨੂੰ ਵਧਾਈ ਦਿੱਤੀ। ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਗਹਿਲ ਅਤੇ ਨਰਾਇਣਗੜ੍ਹ ਸੋਹੀਆਂ ਵਾਸੀਆਂ ਦੇ ਨਾਲ-साथ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਜੋ ਭਰੋਸਾ ਉਨ੍ਹਾਂ ’ਤੇ ਜਤਾਇਆ ਹੈ, ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।


author

Anmol Tagra

Content Editor

Related News