ਪਿੰਡ ਚੁਹਾਣਕੇ ਕਲਾਂ ਦਾ ਸਰਪੰਚ ਸਾਥੀਆਂ ਸਮੇਤ ਕਾਂਗਰਸ ''ਚ ਸ਼ਾਮਲ
Tuesday, Dec 02, 2025 - 03:17 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਜ਼ਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਚੁਹਾਣਕੇ ਕਲਾਂ 'ਚ ਮੌਜੂਦਾ ਸਰਪੰਚ ਲਖਵੀਰ ਸਿੰਘ ਲੱਖੀ ਆਪਣੇ ਪੰਚਾਇਤ ਮੈਂਬਰਾਂ ਸਮੇਤ ਅਤੇ ਦਰਜਨਾਂ ਸਾਥੀਆਂ ਸਮੇਤ ਯੂਥ ਆਗੂ ਬਨੀ ਖੈਰਾ ਦੀ ਪ੍ਰੇਰਨਾ ਸਦਕਾ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਲ ਹੋ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਬਲਾਕ ਪ੍ਰਧਾਨ, ਜ਼ਿਲ੍ਹਾ ਸੈਕਟਰੀ ਡਾ ਬਲਵੰਤ ਸ਼ਰਮਾ ਹਮੀਦੀ, ਜ਼ਿਲਾ ਚੇਅਰਮੈਨ ਜਸਮੇਲ ਸਿੰਘ ਡੈਰੀਵਾਲਾ, ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਯੂਥ ਪ੍ਰਧਾਨ ਦੀਪਾ ਧਨੇਰ ,ਮੰਡਲ ਪ੍ਰਧਾਨ ਸਤਵੰਤ ਚੁਹਾਣਕੇ, ਹਰਪ੍ਰੀਤ ਸਿੰਘ ਮੂੰਮ, ਕਿੱਟੂ ਚੁਹਾਣਕੇ, ਰਣਧੀਰ ਸਿੰਘ, ਸਰਪੰਚ ਜਰਨੈਲ ਸਿੰਘ ਠੁੱਲੀਵਾਲ ਆਦਿ ਆਗੂ ਹਾਜ਼ਰ ਸਨ।
ਇਸ ਮੌਕੇ ਜਸਮੇਲ ਸਿੰਘ ਡਾਇਰੀ ਵਾਲਾ ਨੇ ਵਿਸ਼ੇਸ਼ ਤੌਰ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦਾ ਚੋਣਾਂ ਦਾ ਬਿਗੁਲ ਵੱਜਿਆ ਹੈ, ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ਮੁਹਾਰੇ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨਵੇਂ ਆਏ ਮੈਂਬਰਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਹਾਲੇ ਤਾਂ ਛੋਟੀ ਇਲੈਕਸ਼ਨ ਤੋਂ ਸ਼ੁਰੂਆਤ ਹੋਈ ਹੈ, 2027 ਦੀਆਂ ਚੋਣਾਂ ਮੌਕੇ ਚੋਣ ਜ਼ਾਬਤਾ ਲੱਗਣ 'ਤੇ ਵੱਡੀ ਗਿਣਤੀ ਵਿਚ ਲੋਕ ਕਾਂਗਰਸ ਵਿਚ ਆਉਣ ਲਈ ਤਿਆਰ ਹਨ।
