ਸੰਤ ਸਮਾਜ ਦੇ ਇਕਜੁੱਟ ਹੋਣ ’ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਖੁਸ਼ੀ ਦੀ ਲਹਿਰ

01/12/2019 2:15:59 PM

ਰੋਪੜ (ਬੈਂਸ)– ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਉਹ ਸੰਤ ਮਹਾਪੁਰਸ਼ ਸਨ ਜਿਨ੍ਹਾਂ ਨੇ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਪਰੋਕਤ ਸ਼ਬਦ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ 108 ਸੰਤ ਨਿਰੰਜਣ ਦਾਸ ਗੱਦੀਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਸੰਤ ਸਮਾਜ ਦੀ ਡੇਰਾ ਬੱਲਾਂ ਵਿਖੇ ਹੋਈ ਮੀਟਿੰਗ ਦੌਰਾਨ ਕਹੇ। ਮੀਟਿੰਗ ’ਚ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਵਿਚਾਰਾਂ ਹੋਈਆਂ। ਇਸ ਉਪਰੰਤ 108 ਸੰਤ ਨਿਰੰਜਣ ਦਾਸ ਜੀ ਵੱਲੋਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ ਅਤੇ ਸੋਸਾਇਟੀ ਵੱਲੋਂ ਵੀ ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ। ਸੰਤ ਸਮਾਜ ਨੇ ਸਾਂਝੇ ਤੌਰ ’ਤੇ ਕਿਹਾ ਕਿ ‘ਏਕਤਾ ਵਿਚ ਬੱਲ’ ਹੁੰਦਾ ਹੈ ਇਸ ਲਈ ਸਾਨੂੰ ਸਾਰੇ ਸੰਤ ਮਹਾਪੁਰਸ਼ਾਂ ਨੂੰ ਅਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਹੋਰ ਅੱਗੇ ਲਿਜਾਣਾ ਚਾਹੀਦਾ ਹੈ ਤਾਂ ਜੋ ਸਾਡਾ ਸਮਾਜ ਹੋਰ ਤਰੱਕੀ ਕਰ ਸਕੇ। ਇਸ ਮੌਕੇ ਉੱਪ ਪ੍ਰਧਾਨ ਸੰਤ ਗੁਰਦੀਪ ਗਿਰੀ ਜੀ ਪਠਾਨਕੋਟ, ਚੇਅਰਮੈਨ ਸੰਤ ਮਹਿੰਦਰਪਾਲ ਡੇਰਾ ਬਾਬਾ ਹੰਸ ਪਾਲ ਪੰਡਵਾ (ਫਗਵਾੜਾ), ਉੱਪ ਚੇਅਰਮੈਨ ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ ਹੁਸ਼ਿਆਰਪੁਰ, ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ (ਜਲੰਧਰ), ਸਟੇਜ ਸਕੱਤਰ ਸੰਤ ਤਾਰਾ ਚੰਦ ਸੰਧਵਾਂ, ਸਕੱਤਰ ਸੰਤ ਬੇਲਾ ਰਾਮ ਨਰੂੜ, ਖਜ਼ਾਨਚੀ ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆਂ (ਹੁਸ਼ਿਆਰਪੁਰ), ਸੰਤ ਟਹਿਲ ਨਾਥ ਖੇੜਾ ਪ੍ਰਚਾਰ ਸਕੱਤਰ, ਪ੍ਰੈੱਸ ਸਕੱਤਰ ਸੰਤ ਜਸਵਿੰਦਰ ਪਾਲ ਪੰਡਵਾ, ਸੰਤ ਆਤਮਾ ਦਾਸ ਅੱਪਰਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਸ਼ਾਮ ਲਾਲ ਝੰਡੇਰਾਂ, ਸੰਤ ਨਰੇਸ਼ ਗਿਰ ਭਗਤਪੁਰਾ (ਹੁਸ਼ਿਆਰਪੁਰ), ਸੰਤ ਹਾਕਮ ਦਾਸ ਸੰਧਵਾਂ, ਸੰਤ ਗੁਰਮੀਤ ਦਾਸ ਮੋਰੋਂ, ਸੰਤ ਮਾਧਵ ਗੋਪਾਲ ਬੰਗਾ, ਸੰਤ ਸਰੂਪ ਨਾਥ ਝਿੱਕਾ, ਸੰਤ ਲੇਖ ਰਾਜ ਨੂਰਪੁਰ, ਸੰਤ ਜਸਵੀਰ ਸਿੰਘ ਪਿੱਪਲ ਮਾਜਰਾ, ਸੰਤ ਸੁਐਮ ਦਾਸ ਰੁੜਕੀ, ਸੰਤ ਦਵਿੰਦਰ ਸਿੰਘ ਅਵਾਦਾਨ, ਸੰਤ ਉਮੈਸ਼ ਦਾਸ ਪ੍ਰੇਮਪੁਰਾ ਫਗਵਾੜਾ, ਸੰਤ ਸੁਖਦੇਵ ਦਾਸ ਚੱਕ ਕੁਲਾਰ, ਸੰਤ ਜਸਵੀਰ ਸਿੰਘ ਚਮਕੌਰ ਸਾਹਿਬ, ਸੰਤ ਧਰਮਿੰਦਰ ਸਿੰਘ ਲੱਖਣਪਾਲ, ਮਦਨ ਰੰਧਾਵਾ, ਜਗਦੀਸ਼ ਘੁੰਮਣ, ਬਾਲ ਕ੍ਰਿਸ਼ਨ ਬਾਲਾ, ਹਰੀਪਾਲ ਪੰਡਵਾ, ਗਿਆਨੀ ਨਾਜਰ ਸਿੰਘ ਜੱਸੋਮਜਾਰਾ ਆਦਿ ਹਾਜ਼ਰ ਸਨ।


Related News