ਦੇਸ਼ ’ਚ ਚੱਲ ਰਹੀ ਔਰਤਾਂ ’ਤੇ ਅਪਰਾਧਾਂ ਦੀ ''ਸੁਨਾਮੀ''

Thursday, Apr 11, 2024 - 03:40 AM (IST)

ਦੇਸ਼ ’ਚ ਚੱਲ ਰਹੀ ਔਰਤਾਂ ’ਤੇ ਅਪਰਾਧਾਂ ਦੀ ''ਸੁਨਾਮੀ''

ਪੁਰਾਤਨ ਕਾਲ ਤੋਂ ਮਾਤ੍ਰ ਸ਼ਕਤੀ ਪੂਜਕ ਦੇ ਰੂਪ ’ਚ ਮਸ਼ਹੂਰ ਸਾਡੇ ਦੇਸ਼ ’ਚ ਹੁਣ ਨਾਰੀ ਜਾਤੀ ’ਤੇ ਅੱਤਿਆਚਾਰ ਅਤੇ ਜਿਣਸੀ ਅਪਰਾਧ ਜ਼ੋਰਾਂ ’ਤੇ ਹਨ ਅਤੇ ਹਰ ਉਮਰ ਵਰਗ ਦੀਆਂ ਔਰਤਾਂ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਇਸੇ ਮਹੀਨੇ ਸਾਹਮਣੇ ਆਈਆਂ ਕੁੱਝ ਘਟਨਾਵਾਂ ਤੋਂ ਸਪੱਸ਼ਟ ਹੈ :

* 2 ਅਪ੍ਰੈਲ, 2024 ਨੂੰ ਜਸ਼ਪੁਰ (ਛੱਤੀਸਗੜ੍ਹ) ਦੇ ਪਤਥਲਗਾਓਂ ’ਚ 2 ਸਕੀਆਂ ਭੈਣਾਂ ਸਮੇਤ 3 ਲੜਕੀਆਂ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਉਨ੍ਹਾਂ ਨਾਲ 4 ਲੋਕਾਂ ਨੇ ਜਬਰ-ਜ਼ਨਾਹ ਕੀਤਾ।

* 6 ਅਪ੍ਰੈਲ ਨੂੰ ਪਾਨੀਪਤ (ਹਰਿਆਣਾ) ’ਚ ਆਪਣੇ ਜਮਾਤੀ ਵਲੋਂ ਜਬਰ-ਜ਼ਨਾਹ ਦੀ ਸ਼ਿਕਾਰ 9ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਬੱਚੀ ਨੂੰ ਜਨਮ ਦਿੱਤਾ।

*8 ਅਪ੍ਰੈਲ ਨੂੰ ਨਾਭਾ (ਪੰਜਾਬ) ਦੇ ਸਰਕਾਰੀ ਰਿਪੁਦਮਨ ਕਾਲਜ ਦੀ ਇਕ ਵਿਦਿਆਰਥਣ ਨੇ ਪ੍ਰਿੰਸੀਪਲ ਦੇ ਦਫਤਰ ਦੇ ਉੱਪਰ ਬਣੇ ਕਮਰੇ ’ਚ 3 ਨੌਜਵਾਨਾਂ ਵਲੋਂ ਉਸ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾਂਦਾ ਹੈ ਕਿ 27 ਮਾਰਚ ਨੂੰ ਹੋਈ ਇਸ ਘਟਨਾ ਦੇ ਸਬੰਧ ’ਚ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

* 8 ਅਪ੍ਰੈਲ ਨੂੰ ਹੀ ਮੁਰਾਦਾਬਾਦ (ਉੱਤਰ ਪ੍ਰਦੇਸ਼) ’ਚ ਚੱਲਦੀ ਕਾਰ ’ਚ ਇਕ ਲੜਕੀ ਨੂੰ ਕੋਲਡ ਡ੍ਰਿੰਕਸ ’ਚ ਨਸ਼ੇ ਵਾਲਾ ਪਦਾਰਥ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ 2 ਨੌਜਵਾਨ ਇਕ ਹੋਟਲ ’ਚ ਲਾਵਾਰਿਸ ਛੱਡ ਕੇ ਭੱਜ ਗਏ।

* 8 ਅਪ੍ਰੈਲ ਨੂੰ ਹੀ ਨਾਗਪੁਰ (ਮਹਾਰਾਸ਼ਟਰ) ’ਚ ਇਕ ਔਰਤ ਨੇ ਇਕ ਵਿਅਕਤੀ ਦੇ ਵਿਰੁੱਧ ਉਸ ਨੂੰ ਨਸ਼ੇ ਵਾਲਾ ਪਦਾਰਥ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਬਲੈਕਮੇਲ ਕਰ ਕੇ 7 ਲੱਖ ਰੁਪਏ ਵਸੂਲ ਕਰਨ ਦੇ ਦੋਸ਼ ’ਚ ਕੇਸ ਦਰਜ ਕਰਵਾਇਆ।

* 8 ਅਪ੍ਰੈਲ ਨੂੰ ਹੀ ਇੰਦੌਰ (ਮੱਧ ਪ੍ਰਦੇਸ਼) ’ਚ ਇਕ ਵਿਦਿਆਰਥਣ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 10 ਅਪ੍ਰੈਲ ਨੂੰ ਨੋਇਡਾ ’ਚ ਇਕ ਮਾਲ ਦੀ ਪਾਰਕਿੰਗ ’ਚ ਇਕ 15 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਗਿਆ।

ਰੋਜ਼ਾਨਾ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਜਬਰ-ਜ਼ਨਾਹ ਦੇ ਮਾਮਲਿਆਂ ਦਾ ਬਿਨਾਂ ਕੋਈ ਦੇਰੀ ਕੀਤਿਆਂ ਛੇਤੀ ਤੋਂ ਛੇਤੀ ਫੈਸਲਾ ਕਰ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਹੀ ਇਸ ਬੁਰਾਈ ’ਤੇ ਰੋਕ ਲੱਗ ਸਕੇਗੀ।

-ਵਿਜੇ ਕੁਮਾਰ


author

Harpreet SIngh

Content Editor

Related News