ਵਿਦੇਸ਼ ਭੇਜਣ ਦੇ ਨਾਂ ਤੇ 16 ਲੱਖ 70 ਹਜ਼ਾਰ ਦੀ ਠੱਗੀ, ਦੋ ਲੋਕਾਂ ਖ਼ਿਲਾਫ਼ ਕੇਸ ਦਰਜ

04/04/2024 12:29:49 PM

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਵਿਦੇਸ਼ ਭੇਜਣ ਦੇ ਨਾਂ ’ਤੇ 16 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ’ਤੇ ਦੋ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਨੇ ਦੱਸਿਆ ਕਿ ਬਰਿੰਦਰ ਕੁਮਾਰ ਪੁੱਤਰ ਰੌਣਕੀ ਰਾਮ ਵਾਸੀ ਗੁਰਦੇਵਪੁਰਾ ਮੁਹੱਲਾ ਮੁਕੇਰੀਆਂ ਅਤੇ ਗੁਰਬਖਸ਼ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਗੋਦੜਾ ਪੁਲਸ ਸਟੇਸ਼ਨ ਮੁਕੇਰੀਆਂ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਦੱਸਿਆ ਕਿ ਮਦਨ ਮੋਹਨ ਪੁੱਤਰ ਕਿਸ਼ਨ ਚੰਦ ਵਾਸੀ ਨੰਗਲ ਬਿਹਾਲਾਂ ਅਤੇ ਰੂਪ ਲਾਲ ਪੁੱਤਰ ਰਾਮ ਨਾਥ ਵਾਸੀ ਮਕਾਨ ਨੰਬਰ 14 ਗਲੀ ਨੰਬਰ 7 ਵਿਕਾਸ ਨਗਰ, ਨਵੀਂ ਦਿੱਲੀ ਨੇ ਵਰਿੰਦਰ ਕੁਮਾਰ ਨਾਲ 7 ਲੱਖ 20 ਹਜ਼ਾਰ ਅਤੇ ਗੁਰਬਖਸ਼ ਸਿੰਘ ਨਾਲ 9 ਲੱਖ 50 ਹਜ਼ਾਰ ਰੁਪਏ ਦੀ ਵਿਦੇਸ਼ ਪੁਰਤਗਾਲ ਭੇਜਣ ਦੇ ਨਾਂ ਤੇ ਠੱਗੀ ਮਾਰੀ ਹੈ। 

ਇਹ ਵੀ ਪੜ੍ਹੋ: ਨਡਾਲਾ 'ਚ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਡਿੱਗੀ XUV ਗੱਡੀ, ਦੋ ਦੀ ਮੌਤ

ਨਾ ਤਾਂ ਉਨ੍ਹਾਂ ਨੇ ਸਾਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੇ ਰੁਪਏ ਵਾਪਸ ਕੀਤੇ, ਜਿਸ ਦੀ ਜਾਂਚ ਇੰਸਪੈਕਟਰ ਅਮਰਜੀਤ ਕੌਰ ਵੱਲੋਂ ਕੀਤੇ ਜਾਣ ’ਤੇ ਮਦਨ ਮੋਹਨ ਅਤੇ ਰੂਪ ਲਾਲ ਵੱਲੋਂ ਰੁਪਏ ਲੈਣ ਦੀ ਗੱਲ ਸਿੱਧ ਹੋਣ ’ਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਦੀ ਹਦਾਇਤ ’ਤੇ ਅੱਜ ਉਕਤ ਦੋਹਾਂ ਲੋਕਾਂ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਮੁਕੱਦਮਾ ਨੰਬਰ 16 ਅੰਡਰ ਸੈਕਸ਼ਨ 420,406 ਆਈ. ਪੀ. ਸੀ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News