ਲੋਕ ਸਭਾ ਚੋਣਾਂ ਦੇਸ਼ ਦੇ ਭਵਿੱਖ ਦੀ ਚੋਣ ਹੈ : ਨਰਿੰਦਰ ਮੋਦੀ
Friday, Apr 19, 2024 - 12:29 PM (IST)
ਅਮਰੋਹਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇਸ਼ ਦੇ ਭਵਿੱਖ ਦੀ ਚੋਣ ਹੈ, ਜਿਸ 'ਚ ਜਨਤਾ ਦਾ ਇਕ-ਇਕ ਵੋਟ ਭਾਰਤ ਦੀ ਕਿਸਮਤ ਨੂੰ ਯਕੀਨੀ ਕਰੇਗਾ। ਪ੍ਰਧਾਨ ਮੰਤਰੀ ਨੇ ਅਮਰੋਹਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਤੰਵਰ ਦੇ ਸਮਰਥਨ 'ਚ ਚੋਣ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਪਿੰਡ, ਗਰੀਬ ਲਈ ਵੱਡੇ ਦ੍ਰਿਸ਼ਟੀਕੋਣ ਅਤੇ ਵੱਡੇ ਟੀਚਿਆਂ ਨਾਲ ਅੱਗੇ ਵੱਧ ਰਹੀ ਹੈ ਪਰ ਵਿਰੋਧੀ ਧਿਰ 'ਇੰਡੀਆ' ਦੇ ਲੋਕਾਂ ਦੀ ਸਾਰੀ ਸ਼ਕਤੀ ਪਿੰਡ, ਦੇਹਾਤ ਨੂੰ ਪਿਛੜਾ ਬਣਾਉਣ 'ਚ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਨਸਿਕਤਾ ਦਾ ਸਭ ਤੋਂ ਵੱਡਾ ਨੁਕਸਾਨ ਅਮਰੋਹਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਰਗੇ ਖੇਤਰਾਂ ਨੂੰ ਚੁੱਕਣਾ ਪਿਆ ਹੈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਅਮਰੋਹਾ ਦੇ ਰਹਿਣ ਵਾਲੇ ਕ੍ਰਿਕਟ ਖਿਡਾਰੀ ਮੁਹੰਮਦ ਸ਼ਮੀ ਦੀ ਤਾਰੀਫ਼ ਕੀਤੀ।
ਉਨ੍ਹਾਂ ਕਿਹਾ,''ਕ੍ਰਿਕਟ ਵਰਲਡ ਕੱਪ 'ਚ ਭਰਾ ਮੁਹੰਮਦ ਸ਼ਮੀ ਨੇ ਜੋ ਕਮਾਲ ਕੀਤਾ ਉਹ ਪੂਰੀ ਦੁਨੀਆ ਨੇ ਦੇਖਿਆ ਹੈ। ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਦਿੱਤਾ ਹੈ ਅਤੇ ਯੋਗੀ ਸਰਕਾਰ ਇੱਥੇ ਦੇ ਨੌਜਵਾਨਾਂ ਲਈ ਸਟੇਡੀਅਮ ਵੀ ਬਣਵਾ ਰਹੀ ਹੈ।'' ਉਨ੍ਹਾਂ ਨੇ ਕਿਹਾ,''ਅਮਰੋਹਾ ਦੀ ਇਕ ਹੀ ਥਾਪ ਹੈ- ਕਮਲ ਛਾਪ! ਅਤੇ ਅਮਰੋਹਾ ਦੀ ਇਕ ਹੀ ਆਵਾਜ਼ ਹੈ- ਫਿਰ ਇਕ ਵਾਰ ਮੋਦੀ ਸਰਕਾਰ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8