ਬੱਚੇ ਦੇ ਕੰਨ ਦੀ ਮੈਲ ਨੂੰ ਇਸ ਤਰ੍ਹਾਂ ਕਰੋ ਸਾਫ

Thursday, Apr 13, 2017 - 04:04 PM (IST)

ਜਲੰਧਰ— ਜਨਮ ਤੋਂ ਬਾਅਦ ਬੱਚੇ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਖਾਸ ਕਰਕੇ ਉਨ੍ਹਾਂ ਦੀ ਸਾਫ-ਸਫਾਈ ''ਤੇ ਧਿਆਨ ਦੇਣਾ ਪੈਂਦਾ ਹੈ ਕਿਉਂਕਿ ਛੋਟੇ ਬੱਚੇ ਬਹੁਤ ਜਲਦੀ ਇਨੰਫੈਕਸ਼ਨ ਦੀ ਚਪੇਟ ''ਚ ਆ ਜਾਂਦੇ ਹਨ। ਬੱਚੇ ਦੇ ਕੰਨ ''ਚ ਮੈਲ ਬਹੁਤ ਜਲਦੀ ਜਮ ਜਾਂਦੀ ਹੈ ਜਿਸ ਨੂੰ ਸਾਫ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋ ਕਰਕੇ ਤੁਸੀਂ ਬੱਚੇ ਦੇ ਕੰਨ ਦੀ ਸਫਾਈ ਕਰ ਸਕਦੇ ਹੋ। 
1. ਨਹਾਉਣ ਤੋਂ ਬਾਅਦ
ਜਦੋਂ ਵੀ ਤੁਸੀਂ ਬੱਚੇ ਨੂੰ ਨਹਾਓ ਤਾਂ ਨਹਾਉਣ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਕੰਨ ਦੀ ਸਫਾਈ ਕਰ ਸਕਦੀ ਹੋ। ਬੱਚੇ ਨੂੰ ਨਹਾਉਣ ਤੋਂ ਬਾਅਦ ਬੱਚੇ ਦੇ ਕੰਨ ''ਚੋਂ ਮੈਲ ਅਸਾਨੀ ਨਾਲ ਨਿਕਲ ਜਾਂਦੀ ਹੈ ਕਿਉਂਕਿ ਉਸ ਸਮੇਂ ਬੱਚੇ ਦੇ ਕੰਨ ਸੁੱਕੇ ਨਹੀਂ ਹੁੰਦੇ ਅਤੇ ਨਾ ਹੀ ਬੱਚੇ ਨੂੰ ਤਕਲੀਫ ਹੁੰਦੀ ਹੈ। 
2. ਬੇਬੀ ਇਅਰ ਬਡ ਨਾਲ ਕਰੋ ਸਾਫ
ਬੱਚੇ ਦੇ ਕੰਨ ਸਾਫ ਕਰਦੇ ਸਮੇਂ ਹਮੇਸ਼ਾ ਬੇਬੀ ਇਅਰ ਬਡ ਦਾ ਹੀ ਇਸਤੇਮਾਲ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਅਰ ਬਡ ਜ਼ਿਆਦਾ ਅੰਦਰ ਤੱਕ ਨਾ ਜਾਵੇ ਕਿਉਂਕਿ ਜ਼ਿਆਦਾ ਅੰਦਰ ਤੱਕ ਜਾਣ ਨਾਲ ਪਰਦੇ ਨੂੰ ਸੱਟ ਲੱਗਣ ਦਾ ਖਤਰਾ ਹੁੰਦਾ ਹੈ। 
3. ਜੈਤੂਨ ਦਾ ਤੇਲ
ਬੱਚੇ ਦਾ ਕੰਨ ਤੁਸੀਂ ਜੈਤੂਨ ਦੇ ਤੇਲ ਦੀ ਮਦਦ ਨਾਲ ਵੀ ਸਾਫ ਕਰ ਸਕਦੇ ਹੋ। ਕੰਨਾਂ ''ਚ ਜੈਤੂਨ ਤੇਲ ਦੀਆਂ ਤਿੰਨ ਜਾਂ ਚਾਰ ਬੂੰਦਾ ਪਾਓ ਅਤੇ ਇਸ ਤੋਂ ਬਾਅਦ ਪੂਰੀ ਰਾਤ ਦੇ ਲਈ ਛੱਡ ਦਿਓ। ਇਹ ਤੇਲ ਕੰਨ ਦੇ ਅੰਦਰ ਪੂਰੀ ਰਾਤ ਕੰਮ ਕਰੇਗਾ। ਸਵੇਰ ਤੱਕ ਕੰਨ ਦੀ ਸਾਰੀ ਮੈਲ ਨਰਮ ਹੋ ਕੇ ਬਾਹਰ ਆ ਜਾਵੇਗੀ। 
4. ਬੱਚੇ ਦੇ ਸੋਂਦੇ ਸਮੇਂ ਕਰੋ ਸਫਾਈ
ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ, ਉਨ੍ਹਾਂ ਦਾ ਸਰੀਰ ਕਦੀ ਵੀ ਸ਼ਾਂਤ ਨਹੀਂ ਰਹਿੰਦਾ। ਅਜਿਹੀ ਕੋਸ਼ਿਸ਼ ਕਰੋ ਕਿ ਜਦੋਂ ਬੱਚੇ ਸੋ ਰਹੇ ਹੋਣ ਤਾਂ ਉਨ੍ਹਾਂ ਦੇ ਕੰਨ ਦੀ ਸਫਾਈ ਕਰੋ। ਜੇ ਬੱਚੇ ਦੇ ਜਾਗਦੇ ਤੁਸੀਂ ਉਸ ਦੇ ਕੰਨ ਦੀ ਸਫਾਈ ਕਰਦੇ ਹੋ ਤਾਂ ਉਸ ਦੇ ਕੰਨ ''ਚ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ।   


Related News