‘ਬੂਹੇ ਖੜ੍ਹੀ ਜੰਝ, ਵਿੰਨੋ ਕੁੜੀ ਦੇ ਕੰਨ’ ; ਪੰਚਾਇਤੀ ਚੋਣਾਂ ਨੂੰ ਲੈ ਕੇ ਹੈਰਾਨੀਜਨਕ ਗੱਲ ਆਈ ਸਾਹਮਣੇ
Tuesday, Oct 01, 2024 - 04:32 AM (IST)
ਲੁਧਿਆਣਾ (ਖੁਰਾਣਾ)- ਪੰਜਾਬ ’ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ’ਚ ਸਰਪੰਚਾਂ ਅਤੇ ਪੰਚਾਂ ਦੇ ਅਹੁਦੇ ’ਤੇ ਚੋਣ ਲੜਨ ਵਾਲੇ ਬਿਨੈਕਾਰਤਾਵਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪੰਚਾਇਤ ਵਿਭਾਗ ਦੇ ਦਫਤਰਾਂ ’ਚ ਸੈਲਾਬ ਉਮੜ ਆਇਆ ਹੈ।
ਇਸ ਦੌਰਾਨ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਸਰਪੰਚੀ ਦੀ ਚੋਣ ਲੜਨ ਦੇ ਇੱਛੁਕ ਕਈ ਬਿਨੈਕਰਤਾਵਾਂ ਵੱਲੋਂ ਵਿਭਾਗੀ ਦਫਤਰ ’ਚ ਜਮ੍ਹਾ ਕਰਵਾਈਆਂ ਗਈਆਂ ਉਨ੍ਹਾਂ ਦੀਆਂ ਫਾਈਲਾਂ ਹੀ ਗਾਇਬ ਹੋਣ ਵਰਗੇ ਦੋਸ਼ ਲਾਏ ਜਾ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਦੂਜੇ ਪਾਸੇ ਪੰਚਾਇਤੀ ਚੋਣ ਨੂੰ ਲੈ ਕੇ ਸਬੰਧਤ ਸਿਆਸੀ ਪਾਰਟੀਆਂ ਦੇ ਬਿਨੈਕਾਰਤਾਵਾਂ ਅਤੇ ਉਮੀਦਵਾਰਾਂ ਦੀ ਟੈਂਸ਼ਨ ਇਸ ਗੱਲ ਨੂੰ ਲੈ ਕੇ ਵੀ ਵਧ ਗਈ ਹੈ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਵੋਟਰ ਲਿਸਟ ਹੀ ਨਹੀਂ ਦਿੱਤੀ ਗਈ। ਕਥਿਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੋਟਰ ਲਿਸਟ ਹਾਲ ਦੀ ਘੜੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਮੋਹਾਲੀ ’ਚ ਪ੍ਰਿੰਟ ਹੋ ਰਹੀ ਹੈ, ਜੋ ਕਿ ਪੰਜਾਬੀ ਦੇ ਮਸ਼ਹੂਰ ਮੁਹਵਾਰੇ ‘ਬੂਹੇ ਖੜ੍ਹੀ ਜੰਝ, ਵਿੰਨੋ ਕੁੜੀ ਦੇ ਕੰਨ’ ’ਤੇ ਮੋਹਰ ਲਗਾ ਰਹੀ ਹੈ ਕਿ ਕਿਵੇਂ ਵਿਭਾਗ ਦੇ ਉੱਚ ਅਧਿਕਾਰੀ ਪੰਜਾਬ ’ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮਹਾਕੁੰਭ ਦੌਰਾਨ ਵੀ ਵੱਡੀ ਲਾਪ੍ਰਵਾਹੀ ਅਪਣਾ ਰਹੇ ਹਨ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਹੁਣ ਇਸ ਦੇ ਪਿੱਛੇ ਅਧਿਕਾਰੀਆਂ ਦਾ ਕੋਈ ਨਿੱਜੀ ਸਵਾਰਥ ਲੁਕਿਆ ਹੋਇਆ ਹੈ ਜਾਂ ਫਿਰ ਜਾਣਬੁੱਝ ਕੇ ਅਜਿਹਾ ਕਰ ਰਹੇ ਹਨ। ਇਹ ਜਾਂਚ ਦਾ ਵਿਸ਼ਾ ਹੈ, ਕਿਉਂਕਿ ਪੰਚਾਇਤੀ ਚੋਣਾਂ ਕਿਸੇ ਵੀ ਸੂਬੇ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੀਆਂ ਹਨ, ਜੋ ਕਿ ਸੂਬੇ ਦੀ ਵਿਧਾਨ ਸਭਾ ਅਤੇ ਸੰਸਦੀ ਚੋਣ ’ਚ ਸਿਆਸੀ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਜਿੱਤ ’ਚ ਵੱਡੀ ਭੂਮਿਕਾ ਅਦਾ ਕਰਦੀਆਂ ਹਨ।
ਓਧਰ, ਸਰਪੰਚਾਂ ਅਤੇ ਪੰਚਾਂ ਦੇ ਅਹੁਦਿਆਂ ਲਈ ਚੋਣ ਲੜਨ ਵਾਲੇ ਬਿਨੈਕਰਤਾਵਾਂ ’ਚ ਵੋਟਰ ਲਿਸਟ ਦੀ ਮੰਗ ਨੂੰ ਲੈ ਕੇ ਕੋਹਰਾਮ ਮਚਿਆ ਹੋਇਆ ਹੈ ਅਤੇ ਉਹ ਅਧਿਕਾਰੀਆਂ ਦੀ ਜਾਨ ਖਾ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੀ ਵੋਟਰ ਲਿਸਟ ਮੁਹੱਈਆ ਕਰਵਾਈ ਜਾਵੇ।
ਬਲਾਕ-1 ਦੇ ਬੀ.ਡੀ.ਪੀ.ਓ. ਰਾਜੇਸ਼ ਚੱਢਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਫਤਰ ’ਚ ਵੋਟਰ ਲਿਸਟ ਪੁੱਜ ਚੁੱਕੀ ਹੈ, ਜਿਸ ਨੂੰ ਡਿਸਪਲੇ ਕਰਨ ਸਮੇਤ ਬਿਨੈਕਰਤਾਵਾਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਰਾਜੇਸ਼ ਚੱਢਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ 500 ਤੋਂ ਵੱਧ ਬਿਨੈਕਰਤਾਵਾਂ ਨੂੰ ਐੱਨ.ਓ.ਸੀ. ਜਾਰੀ ਕਰ ਦਿੱਤੀ ਗਈ ਹੈ। ਦਫਤਰ ਤੋਂ ਚੋਣ ਲੜ ਰਹੇ ਬਿਨੈਕਰਤਾਵਾਂ ਦੀ ਫਾਈਲ ਗੁੰਮ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਭਾਰੀ ਭੀੜ ਹੋਣ ਕਾਰਨ ਫਾਈਲ ਉੱਪਰੋਂ ਥੱਲੇ ਹੋ ਗਈ ਹੋਵੇਗੀ।
ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਬਲਾਕ-2 ਦੇ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਵੋਟਰ ਲਿਸਟ ਪ੍ਰਾਪਤ ਹੁੰਦੀ ਹੈ, ਉਸ ਡਿਸਪਲੇ ਕਰਨ ਨਾਲ ਸਬੰਧਤ ਬਿਨੈਕਰਤਾਵਾਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ। ਬੱਗਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 700 ਤੋਂ ਵੱਧ ਬਿਨੈਕਰਤਾਵਾਂ ਨੂੰ ਐੱਨ.ਓ.ਸੀ. ਜਾਰੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਰਾਜੇਸ਼ ਚੱਢਾ, ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਡਿਫਾਲਟਰ ਸਰਪੰਚਾਂ, ਪੰਚਾਂ ਜਿਨ੍ਹਾਂ ਖਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ ਜਾਂ ਜਿਨ੍ਹਾਂ ਖਿਲਾਫ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਸਮੇਤ ਵਿਭਾਗੀ ਦਫਤਰ ’ਚ ਸਬੰਧਤ ਵਿਕਾਸ ਕੰਮਾਂ ਦੀ ਯੂ.ਸੀ. ਜਮ੍ਹਾ ਨਹੀਂ ਕਰਵਾਈ ਗਈ ਹੈ, ਅਜਿਹੇ ਸਾਰੇ ਬਿਨੈਕਰਤਾਵਾਂ ਨੂੰ ਵਿਭਾਗ ਵੱਲੋਂ ਐੱਨ.ਓ.ਸੀ. ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਡਿਊਟੀ ਤੋਂ ਬਾਅਦ ਘਰ ਜਾ ਰਹੇ ASI ਨਾਲ ਵਾਪਰ ਗਿਆ ਭਾਣਾ ; ਰਸਤੇ 'ਚ ਹੀ ਗੁਆ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e