ਫਿਰੋਜ਼ਪੁਰ ਦਾ ਨੌਜਵਾਨ 6 ਦਿਨਾਂ ਤੋਂ ਭੇਤਭਰੇ ਹਾਲਾਤ ''ਚ ਲਾਪਤਾ
Monday, Jan 27, 2025 - 03:19 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦਾ ਇੱਕ ਨੌਜਵਾਨ ਨਿਤਿਨ ਸ਼ਰਮਾ ਪੁੱਤਰ ਰਣਦੀਪ ਸ਼ਰਮਾ ਵਾਸੀ ਬਾਂਸੀ ਗੇਟ ਪਿਛਲੇ 6 ਦਿਨਾਂ ਤੋਂ ਭੇਤਭਰੇ ਹਾਲਤ 'ਚ ਲਾਪਤਾ ਹੈ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਅਤੇ ਫਿਰੋਜ਼ਪੁਰ ਤੋਂ ਪੈਸੇ ਇਕੱਠੇ ਕਰਨ ਤੋਂ ਬਾਅਦ ਉਹ ਕੰਪਨੀ ਦੇ ਪੈਸੇ ਲੁਧਿਆਣਾ ਪਹੁੰਚਾਉਂਦਾ ਹੈ।
ਪਹਿਲਾਂ ਦੀ ਤਰ੍ਹਾਂ ਉਹ 22 ਜਨਵਰੀ ਨੂੰ ਸਵੇਰੇ 5.00 ਵਜੇ ਰੇਲਵੇ ਸਟੇਸ਼ਨ ਲਈ ਰਵਾਨਾ ਹੋਇਆ, ਪਰ ਵਾਪਸ ਨਹੀਂ ਆਇਆ। ਇਸ ਦੀ ਸੂਚਨਾ ਉਸਦੇ ਪਰਿਵਾਰ ਵੱਲੋਂ ਫਿਰੋਜ਼ਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਉਸਦੀ ਲਾਸਟ ਲੁਕੇਸ਼ਨ ਮੋਗਾ ਦੀ ਦਿਖਾਈ ਦੇ ਰਹੀ ਹੈ। ਨਿਤਿਨ ਸ਼ਰਮਾ ਬਾਰੇ ਪਰਿਵਾਰ ਨੂੰ ਸੂਚਿਤ ਕਰਨ ਲਈ ਸਾਰੇ ਵਟਸਐਪ ਗਰੁੱਪਾਂ ਵਿੱਚ ਇੱਕ ਸੁਨੇਹਾ ਸਰਕੂਲੇਟ ਕੀਤਾ ਗਿਆ ਹੈ।