ਮੋਗਾ ਦੇ ਹਸਪਤਾਲ ''ਚ ਨੌਜਵਾਨ ਦੀ ਮੌਤ, ਪਰਿਵਾਰਕ ਮੈਬਰਾਂ ਨੇ ਡਾਕਟਰ ''ਤੇ ਲਾਇਆ ਅਣਗਹਿਲੀ ਦਾ ਦੋਸ਼

Wednesday, Feb 16, 2022 - 11:08 AM (IST)

ਮੋਗਾ ਦੇ ਹਸਪਤਾਲ ''ਚ ਨੌਜਵਾਨ ਦੀ ਮੌਤ, ਪਰਿਵਾਰਕ ਮੈਬਰਾਂ ਨੇ ਡਾਕਟਰ ''ਤੇ ਲਾਇਆ ਅਣਗਹਿਲੀ ਦਾ ਦੋਸ਼

ਮੋਗਾ (ਗੋਪੀ ਰਾਊਕੇ) : ਮੋਗਾ ਦੇ ਗੋਮਤੀ ਥਾਪਰ ਹਸਪਤਾਲ 'ਚ ਇਕ ਨੌਜਵਾਨ ਦੀ ਭੇਤਭਰੇ ਹਾਲਤ 'ਚ ਮੌਤ ਮਗਰੋਂ ਪੀੜਤ ਪਰਿਵਾਰ ਨੇ ਡਾਕਟਰ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਹੈ। ਪਤਾ ਲੱਗਾ ਹੈ ਕੇ ਜਗਜੀਤ ਸਿੰਘ (35) ਨੂੰ ਬੀਮਾਰੀ ਕਾਰਨ ਹਸਪਤਾਲ ਲਿਆਂਦਾ ਸੀ। ਇੱਥੇ ਡਾਕਟਰ ਨੇ ਉਸ ਨੂੰ 3 ਘੰਟੇ ਰੱਖਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਕਹਿਣਾ ਡਾਕਟਰ ਨੇ ਸਾਡੀ ਗੱਲ ਨਹੀਂ ਸੁਣੀ। ਡਾਕਟਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਪਰਿਵਾਰ ਨੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ, ਜਦੋਂ ਤੱਕ ਡਾਕਟਰ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ। 
 


author

Babita

Content Editor

Related News