ਮੋਗਾ : 22 ਸਾਲਾ ਨੌਜਵਾਨ ਨੇ ਹਵਾਲਾਤ 'ਚ ਲਿਆ ਫਾਹਾ
Saturday, Nov 16, 2019 - 05:14 PM (IST)

ਮੋਗਾ (ਗੋਪੀ,ਸੰਜੀਵ) : ਮੋਗਾ ਦੇ ਥਾਣਾ ਸਿਟੀ ਵਨ 'ਚ 22 ਸਾਲਾ ਨੌਜਵਾਨ ਵਲੋਂ ਹਵਾਲਾਤ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਦੇ ਮਾਮਲੇ 'ਚ ਉਕਤ ਨੌਜਵਾਨ ਨੂੰ ਥਾਣੇ ਲਿਆਂਦਾ ਗਿਆ ਸੀ ਅਤੇ ਨੌਜਵਾਨ ਨੇ ਹਵਾਲਾਤ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਕਤ ਦੀ ਪਛਾਣ ਫਿਲਪ ਸਸੀਹ ਪੁੱਤਰ ਸੈਮੂਅਲ ਮਸੀਹ ਦੇ ਰੂਪ 'ਚ ਹੋਈ ਹੈ। ਫਿਲਹਾਲ ਮੌਕੇ 'ਤੇ ਪੁਲਸ ਦੇ ਆਲਾ ਅਧਿਕਾਰੀ ਮੌਜੂਦ ਹਨ ਅਤੇ ਇਸ ਮਾਮਲੇ 'ਚ ਕੋਈ ਵੀ ਪੁਲਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ।