ਅਚਾਨਕ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਖੇਤਾਂ ’ਚ ਗਏ ਨੌਜਵਾਨ ਨੂੰ ਮੌਤ ਨੇ ਇੰਝ ਪਾਇਆ ਘੇਰਾ

Saturday, Mar 27, 2021 - 12:18 PM (IST)

ਅਚਾਨਕ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਖੇਤਾਂ ’ਚ ਗਏ ਨੌਜਵਾਨ ਨੂੰ ਮੌਤ ਨੇ ਇੰਝ ਪਾਇਆ ਘੇਰਾ

ਹਰਸ਼ਾ ਛੀਨਾ (ਰਾਕੇਸ਼ ਭੱਟੀ) : ਬੀਤੇ ਕੱਲ ਹਲਕਾ ਰਾਜਾਸਾਂਸੀ ਦੇ ਪਿੰਡ ਭਿੱਟੇਵੱਢ ਦੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (21) ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭਿੱਟੇਵੱਢ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਰਾਮ ਤੀਰਥ ਯੂਥ ਵਿੰਗ ਦਾ ਸਰਗਰਮ ਮੈਂਬਰ ਸੀ ਅਤੇ ਉਹ ਦਿੱਲੀ ਵਿਖੇ ਲੱਗੇ ਕਿਸਾਨੀ ਧਰਨੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ ਜਦ ਕਿ ਕੱਲ੍ਹ ਉਹ ਆਪਣੇ ਖੇਤਾਂ ਵਿਚੋਂ ਪੱਠੇ ਵੱਢ ਰਿਹਾ ਸੀ ਕਿ ਖੇਤ ਵਿੱਚੋਂ ਗੁਜ਼ਰ ਰਹੇ ਬਿਜਲੀ ਦੀ ਤਾਰ ਨੂੰ ਪੱਠੇ ਵੱਢਣ ਵਾਲੇ ਦਾਤਰੇ ਲੱਗ ਜਾਣ ਨਾਲ ਉਸ ਨੂੰ ਬਿਜਲੀ ਦਾ ਜ਼ਬਰਦਸਤ ਝਟਕਾ ਲੱਗਾ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਤਬਾਹ ਕੀਤਾ ਪਰਿਵਾਰ, ਪਤਨੀ ਦਾ ਕਤਲ ਕਰ ਰਾਤੋ-ਰਾਤ ਕਰ ਦਿੱਤਾ ਸਸਕਾਰ

ਜ਼ੋਰਦਾਰ ਕਰੰਟ ਲੱਗਣ ਕਾਰਣ ਸੁਖਪ੍ਰੀਤ ਸਿੰਘ ਦੀ  ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬੀਤੀ ਸ਼ਾਮ ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੌਜਵਾਨ ਸੁਖਪ੍ਰੀਤ ਸਿੰਘ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਨੇ ਇਨ੍ਹਾਂ ਚਾਰ ਵਿਅਕਤੀਆਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ, ਜਾਣੋ ਕੀ ਹੈ ਪੂਰਾ ਮਾਮਲਾ

 


author

Gurminder Singh

Content Editor

Related News