ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਸਦਮੇ ''ਚ ਪਰਿਵਾਰ

Saturday, Jul 06, 2024 - 12:43 PM (IST)

ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਸਦਮੇ ''ਚ ਪਰਿਵਾਰ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਇਕ ਨੌਜਵਾਨ ਦੀ ਲਾਸ਼ ਇਕ ਨਿੱਜੀ ਸਕੂਲ ਦੀ ਬੈਕ ਸਾਈਡ ਦੇ ਪਿੱਛੇ ਝਾੜੀਆਂ ਵਿਚੋਂ ਬਰਾਮਦ ਹੋਈ। ਥਾਣਾ ਸਦਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਜਦਕਿ ਮ੍ਰਿਤਕ ਦੇ ਪਰਿਵਾਰ ਨੇ ਦੋ ਨੌਜਵਾਨਾਂ ’ਤੇ ਨਸ਼ਾ ਦੇ ਕੇ ਮਾਰਨ ਦੇ ਦੋਸ਼ ਵੀ ਲਗਾਏ। ਪੁਲਸ ਨੇ ਇਸ ਮਾਮਲੇ ’ਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਮਿਤ ਵਾਸੀ ਬਾਬੋਵਾਲ ਦੇ ਪਿਤਾ ਸੋਨੂੰ ਨੇ ਦੱਸਿਆ ਕਿ ਉਸ ਦਾ ਲੜਕਾ ਵਿਆਹੁਤਾ ਹੈ ਅਤੇ ਇਕ ਤਿੰਨ ਸਾਲ ਦੀ ਲੜਕੀ ਹੈ ਜਦਕਿ ਉਸ ਦੀ ਪਤਨੀ ਅੱਗੇ ਵੀ ਗਰਭਵਤੀ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਸ ਦੇ ਲੜਕੇ ਨੂੰ ਸਵੇਰੇ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨ ਆਵਾਜ਼ ਲਗਾ ਕੇ ਘਰ ਤੋਂ ਲੈ ਗਏ ਸੀ ਪਰ ਜਦੋਂ ਉਨ੍ਹਾਂ ਦਾ ਲੜਕਾ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਆਸਪਾਸ ਤੋਂ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। 

ਸ਼ਾਮ ਸਾਨੂੰ ਪਤਾ ਲੱਗਾ ਕਿ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨ ਆਪਣੇ ਆਟੋ ਵਿਚ ਉਸ ਦੇ ਲੜਕੇ ਨੂੰ ਨਸ਼ੇ ਦਾ ਸੇਵਨ ਕਰਵਾ ਕੇ ਘੁੰਮ ਰਹੇ ਹਨ ਜਦ ਅਸੀਂ ਉਨ੍ਹਾਂ ਦੇ ਲੜਕੇ ਜਾ ਕੇ ਲੜਕਿਆਂ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਇਕ ਨਿੱਜੀ ਸਕੂਲ ਦੀ ਬੈਕ ਸਾਈਡ ਝਾੜੀਆਂ ਵਿਚ ਪਈ ਹੈ। ਜਿਸ ’ਤੇ ਜਦੋਂ ਅਸੀ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਕਤ ਲੜਕਿਆਂ ਨੇ ਉਸ ਦੇ ਲੜਕੇ ਨੂੰ ਨਸ਼ਾ ਦੇ ਕੇ ਮਾਰਿਆ ਹੈ। ਦੂਜੇ ਪਾਸੇ ਥਾਣਾ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਅਮਨਦੀਪ ਸਿੰਘ ਅਨੁਸਾਰ ਪੁਲਸ ਨੇ ਇਸ ਮਾਮਲੇ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News