ਨੌਜਵਾਨ ਨੂੰ ਅਗਵਾ ਕਰਨ ਮਗਰੋਂ ਉਤਾਰਿਆ ਮੌਤ ਦੇ ਘਾਟ, ਲਾਸ਼ ਨੂੰ ਸੁੱਟਿਆ ਨਹਿਰ ’ਚ

Thursday, Jul 08, 2021 - 04:31 PM (IST)

ਨੌਜਵਾਨ ਨੂੰ ਅਗਵਾ ਕਰਨ ਮਗਰੋਂ ਉਤਾਰਿਆ ਮੌਤ ਦੇ ਘਾਟ, ਲਾਸ਼ ਨੂੰ ਸੁੱਟਿਆ ਨਹਿਰ ’ਚ

ਦੋਰਾਹਾ (ਵਿਨਾਇਕ) : ਦੋਰਾਹਾ ਥਾਣਾ ਦੀ ਹੱਦ ਨਾਲ ਲਗਦੇ ਖੇਤਰ ਨੀਲੋਂ ਕਲਾਂ ਵਿਖੇ ਸ਼ੱਕੀ ਹਾਲਾਤ ’ਚ ਲੁਧਿਆਣਾ ਦੇ ਟਿੱਬਾ ਰੋਡ ਦੇ ਇਕ 17 ਸਾਲਾ ਨੌਜਵਾਨ ਨੂੰ ਕੁੱਝ ਵਿਅਕਤੀਆਂ ਵੱਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਪਰੰਤ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਸਰਹਿੰਦ ਨਹਿਰ ’ਚ ਸੁੱਟ ਦਿੱਤਾ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਟਿੱਬਾ ਰੋਡ ਦੀ ਸੰਧੂ ਇਨਕਲੇਵ ਕਾਲੋਨੀ ਦੇ ਰਹਿਣ ਵਾਲੇ ਮੁਹੰਮਦ ਮੁਸ਼ੱਰਫ ਪੁੱਤਰ ਅਬਦੁਲ ਰਹਿਮਾਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 5 ਜੁਲਾਈ ਨੂੰ ਉਸਦੇ ਗੁਆਂਢੀ ਮੁਹੰਮਦ ਅਦਰੀਸ ਨੇ ਆ ਕੇ ਦੱਸਿਆ ਕਿ ਉਸ ਦੇ ਭਰਾ ਮੁਹੰਮਦ ਸਾਲਿਮ ਨੂੰ ਉਸਦੇ ਇਲਾਕੇ ਵਿਚ ਰਹਿਣ ਵਾਲੇ ਕਈ ਵਿਅਕਤੀ ਨੌਸ਼ਾਦ ਪੁੱਤਰ ਯਾਕੂਬ ਤਿਆਗੀ, ਟੋਨੀ ਯਾਕੂਬ ਤਿਆਗੀ ਫਰਦੀਨ, ਅੱਬੂ, ਚੰਨੀ ਤਿਆਗੀ, ਮੁਬਾਕਰ ਅਤੇ ਨਈਮ ਪੁੱਤਰ ਇਰਸ਼ਾਦ, ਨਈਮ ਪੁੱਤਰ ਉਮਾਨ ਤਿਆਗੀ, ਸ਼ੋਇਬ ਪੁੱਤਰ ਅਨੁਵਰ ਮਲੁਮ ਵਾਸੀਅਨ ਗਲੀ ਨੰਬਰ 3, ਨੇੜੇ ਏਕ ਮਿਨਾਰ ਮਸਜਿਦ ਥਾਣਾ ਟਿੱਬਾ ਜ਼ਿਲ੍ਹਾ ਲੁਧਿਆਣਾ ਆਦਿ ਜੋ ਇਸ ਵਾਰਦਾਤ ’ਚ ਸ਼ਾਮਲ ਸਨ, ਉਸ ਦੇ ਭਰਾ ਮੁਹੰਮਦ ਸਾਲਿਮ ਨੂੰ ਉਕਤ ਲੋਕ ਮਹਿੰਦਰਾ ਗੱਡੀ ’ਚ ਅਗਵਾ ਕਰ ਕੇ ਲੈ ਗਏ ਹਨ। ਬਾਅਦ ’ਚ ਉਨ੍ਹਾਂ ਆਪਣੇ ਭਰਾ ਮੁਹੰਮਦ ਸਾਲਿਮ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ ਅਤੇ ਬਾਅਦ ’ਚ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਨੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਨੀਲੋਂ ਨੇੜਿਓਂ ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ’ਚ ਰੋੜ੍ਹ ਦਿੱਤਾ ਹੈ।

ਇਹ ਵੀ ਪੜ੍ਹੋ : ਸਹੀ ਜਾਂਚ ਲਈ ਸੁਮੇਧ ਸੈਣੀ ਤੇ ਚਰਨਜੀਤ ਸ਼ਰਮਾ ਸਮੇਤ ਬਾਦਲਾਂ ਦਾ ਨਾਰਕੋ ਟੈਸਟ ਵੀ ਜਰੂਰੀ : ‘ਆਪ’

ਪੁਲਸ ਨੇ ਮੁਹੰਮਦ ਮੁਸ਼ੱਰਫ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਭਰਾ ਨੂੰ ਅਗਵਾ ਅਤੇ ਕਤਲ ਕਰਨ ਤੋਂ ਇਲਾਵਾ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਅਧੀਨ ਉਕਤ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤੀ ਗਈ ਹੈ।

ਕੀ ਕਹਿੰਦੇ ਨੇ ਪੁਲਸ ਜਾਂਚ ਅਧਿਕਾਰੀ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਕੇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 9 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਵੱਡੇ ਪੱਧਰ ’ਤੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News