ਨੌਜਵਾਨ ਨੂੰ ਰਿਸ਼ਤਾ ਤੋੜਨ ’ਤੇ ਮਿਲੀ ਮੌਤ ਦੀ ਸਜ਼ਾ, ਕੁੜੀ ਦੇ ਪਰਿਵਾਰ ਵਾਲਿਆਂ ਨੇ ਗੋਲ਼ੀਆਂ ਨਾਲ ਭੁੰਨ੍ਹਿਆ

Thursday, May 06, 2021 - 06:42 PM (IST)

ਨੌਜਵਾਨ ਨੂੰ ਰਿਸ਼ਤਾ ਤੋੜਨ ’ਤੇ ਮਿਲੀ ਮੌਤ ਦੀ ਸਜ਼ਾ, ਕੁੜੀ ਦੇ ਪਰਿਵਾਰ ਵਾਲਿਆਂ ਨੇ ਗੋਲ਼ੀਆਂ ਨਾਲ ਭੁੰਨ੍ਹਿਆ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰਿਸ਼ਤਾ ਤੋੜਨ ’ਤੇ ਇਕ ਕੁੜੀ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਫੈਜਲ ਉਸਮਾਨ ਵਾਸੀ ਇਸਲਾਮਾਬਾਦ ਵਜੋਂ ਹੋਈ ਹੈ। ਮ੍ਰਿਤਕ ਦਾ ਰਿਸ਼ਤਾ ਨੇੜਲੇ ਪਿੰਡ ਕੋਟਖਾਈ ਦੀ ਰਹਿਣ ਵਾਲੀ ਕੁੜੀ ਸ਼ਕੀਨਾਂ ਬਾਨੋਂ ਨਾਲ ਦੋ ਮਹੀਨੇ ਪਹਿਲਾ ਹੋਇਆ ਸੀ। ਕੁਝ ਦਿਨ ਪਹਿਲਾ ਫੈਜਲ ਨੇ ਰਿਸ਼ਤਾ ਇਹ ਕਹਿ ਕੇ ਤੋੜ ਦਿੱਤਾ ਕਿ ਉਸ ਨੇ ਪਿੰਡ ’ਚ ਰਿਸ਼ਤਾ ਨਹੀਂ ਕਰਨਾ।

ਪੜ੍ਹੋ ਇਹ ਵੀ ਖਬਰ ਸ਼ਰਾਬ ਦੇ ਨਸ਼ੇ ’ਚ ਟੱਲੀ ASI ਨੇ ਸੜਕ ’ਤੇ ਲਾਇਆ ‘ਮੇਲਾ’, ਗਾਲ੍ਹਾਂ ਕੱਢਦੇ ਦੀ ਵੀਡੀਓ ਹੋਈ ਵਾਇਰਲ

ਇਸ ਗੱਲ ਦਾ ਜਦ ਸ਼ਕੀਨਾਂ ਬਾਨੋਂ ਅਤੇ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਅੱਜ ਸਵੇਰੇ ਫੈਜਲ ਦੇ ਘਰ ਗੱਲ ਕਰਨ ਆ ਗਏ। ਰਿਸ਼ਤਾਂ ਤੋੜਨ ਸਬੰਧੀ ਜਦ ਗੱਲ ਚੱਲ ਰਹੀ ਸੀ ਤਾਂ ਫੈਜਲ ਉਸਮਾਨ ਅਤੇ ਸ਼ਕੀਨਾਂ ’ਚ ਤਕਰਾਰ ਹੋ ਗਈ, ਜੋ ਹੋਲੀ-ਹੋਲੀ ਵੱਧ ਗਈ। ਤਕਰਾਰ ਹੋਣ ਤੋਂ ਬਾਅਦ ਸ਼ਕੀਨਾ ਦੇ ਪਿਤਾ ਨੇ ਫੈਜਲ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੁੜੀ ਆਪਣੇ ਪਰਿਵਾਰ ਨਾਲ ਉਥੋਂ ਚਲੀ ਗਈ। ਗੋਲੀਆਂ ਲੱਗਣ ’ਤੇ ਜ਼ਖ਼ਮੀ ਹਾਲਤ ’ਚ ਲੋਕਾਂ ਜਦੋਂ ਫੈਜਲ ਉਸਮਾਨ ਨੂੰ ਹਸਪਤਾਲ ਲੈ ਜਾ ਰਹੇ ਸਨ ਤਾਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। 


author

rajwinder kaur

Content Editor

Related News