ਨਾਬਾਲਿਗਾ ਨੂੰ ਵਰਗਲਾਉਣ ਵਾਲਾ ਨੌਜਵਾਨ ਕਾਬੂ, ਪਰਚਾ ਦਰਜ

Saturday, Feb 17, 2018 - 04:51 AM (IST)

ਨਾਬਾਲਿਗਾ ਨੂੰ ਵਰਗਲਾਉਣ ਵਾਲਾ ਨੌਜਵਾਨ ਕਾਬੂ, ਪਰਚਾ ਦਰਜ

ਜਲੰਧਰ, (ਮ੍ਰਿਦੁਲ ਸ਼ਰਮਾ)— ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਦੱਸਿਆ ਕਿ ਬਸਤੀ ਮਿੱਠੂ ਤੋਂ 16 ਸਾਲ ਦੀ ਲੜਕੀ ਨੂੰ ਵਰਗਲਾ ਕੇ ਭਜਾਉਣ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਸ ਨੇ ਲੜਕੀ ਨੂੰ ਬਰਾਮਦ ਕਰ ਕੇ ਕੋਰਟ ਵਿਚ 164 ਦੇ ਬਿਆਨ ਦਰਜ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਹੈ। 
ਏ. ਐੱਸ. ਆਈ. ਮੁਲਖ ਰਾਜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਿੱਠੂ ਬਸਤੀ ਤੋਂ 16 ਸਾਲ ਦੀ ਲੜਕੀ ਨੂੰ ਇਲਾਕੇ ਦਾ ਸੰਜੇ (22) ਭਜਾ ਕੇ ਯੂ. ਪੀ. ਲਿਜਾਣ ਦੀ ਤਾਕ ਵਿਚ ਸੀ ਪਰ ਉਸਨੂੰ ਦੇਰ ਰਾਤ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ। ਮੁਲਜ਼ਮ 'ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੁੱਛਗਿੱਛ ਵਿਚ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਦੂਜੇ ਪਾਸੇ ਪੀੜਤ ਲੜਕੀ ਨੂੰ ਕੋਰਟ ਵਿਚ ਪੇਸ਼ ਕਰ ਕੇ ਧਾਰਾ 164 ਅਧੀਨ ਬਿਆਨ ਦਰਜ ਕਰਵਾ ਦਿੱਤੇ ਗਏ ਹਨ। ਜਾਂਚ ਕੀਤੀ ਜਾ ਰਹੀ ਹੈ।
ਪੀੜਤ ਲੜਕੀ ਨੇ ਮੈਡੀਕਲ ਕਰਵਾਉਣ ਤੋਂ ਕੀਤੀ ਨਾਂਹ
ਐਡੀਸ਼ਨਲ ਐੱਸ. ਐੱਚ. ਓ. ਰੇਸ਼ਮ ਸਿੰਘ ਮੁਤਾਬਕ ਪੀੜਤ ਲੜਕੀ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਸਬੰਧੀ ਉਸਦੀ ਤੇ ਉਸਦੇ ਪਰਿਵਾਰ ਦੀ ਸਟੇਟਮੈਂਟ ਰਿਕਾਰਡ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਅਜੇ 10ਵੀਂ ਕਲਾਸ ਵਿਚ ਪੜ੍ਹਦੀ ਹੈ।


Related News