ਕਤਲ ਕੇਸ ਦਾ ਡਰ ਦਿਖਾ ਕੇ ਨਕਲੀ CID ਇੰਸਪੈਕਟਰ ਨੇ ਨੌਜਵਾਨ ਨੂੰ ਲੁੱਟਿਆ, ਸਾਰੀ ਵਾਰਦਾਤ CCTV ''ਚ ਕੈਦ

Tuesday, Apr 28, 2026 - 09:37 AM (IST)

ਕਤਲ ਕੇਸ ਦਾ ਡਰ ਦਿਖਾ ਕੇ ਨਕਲੀ CID ਇੰਸਪੈਕਟਰ ਨੇ ਨੌਜਵਾਨ ਨੂੰ ਲੁੱਟਿਆ, ਸਾਰੀ ਵਾਰਦਾਤ CCTV ''ਚ ਕੈਦ

ਲੁਧਿਆਣਾ (ਸ਼ਿਵਮ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜਲੰਧਰ ਬਾਈਪਾਸ ਚੌਕ ਦੇ ਕੋਲ ਏ.ਟੀ.ਐੱਮ. ਮਸ਼ੀਨ ਦੇ ਬਾਹਰ ਆਪਣੀ ਨਾਨੀ ਦੇ ਏ.ਟੀ.ਐੱਮ. ਕਾਰਡ ਤੋਂ ਪੈਸੇ ਕਢਵਾਉਣ ਆਏ ਨੌਜਵਾਨ ਨੂੰ ਸੀ.ਆਈ.ਡੀ. ਇੰਸਪੈਕਟਰ ਬਣ ਕੇ ਡਰਾ ਧਮਕਾ ਕੇ ਉਸ ਦੀ ਜੇਬ ਵਿਚੋਂ 1000 ਤੇ ਏ.ਟੀ.ਐੱਮ. ਮਸ਼ੀਨ ਰਾਹੀਂ 8000 ਰੁਪਏ ਧੱਕੇ ਨਾਲ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਵਿੱਕੀ ਪੁੱਤਰ ਰੂਪ ਨਾਲ ਵਾਸੀ ਪ੍ਰੀਤ ਵਿਹਾਰ ਕਾਲੋਨੀ, ਬਾੜੇਵਾਲ ਡੋਗਰਾ, ਲਾਡੋਵਾਲ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੀ ਨਾਨੀ ਨੂੰ ਮਿਲਣ ਅਮਨ ਨਗਰ ਸਥਿਤ ਉਨ੍ਹਾਂ ਰਿਸ਼ਤੇਦਾਰਾਂ ਦੇ ਘਰ ਆਇਆ ਹੋਇਆ ਸੀ। ਇਸੇ ਦੌਰਾਨ ਉਸ ਦੀ ਨਾਨੀ ਨੇ ਉਸ ਨੂੰ ਆਪਣਾ ਏ.ਟੀ.ਐੱਮ. ਕਾਰਡ ਦੇ ਕੇ ਕਿਹਾ ਕਿ ਜਲੰਧਰ ਬਾਈਪਾਸ ਚੌਕ ਕੋਲ ਏ.ਟੀ.ਐੱਮ. ਮਸ਼ੀਨ ਤੋਂ ਪੈਸੇ ਕਢਵਾ ਲਿਆਓ।

ਵਿੱਕੀ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ ਚੌਕ ਸਥਿਤ ਏ.ਟੀ.ਐੱਮ. ਮਸ਼ੀਨ ’ਤੇ ਚਲਾ ਗਿਆ। ਜਦੋਂ ਉਹ ਏ.ਟੀ.ਐੱਮ. ਮਸ਼ੀਨ ਦੇ ਬਾਹਰ ਖੜ੍ਹਾ ਸੀ ਤਾਂ ਇਕ 6 ਫੁੱਟ ਲੰਬਾ ਵਿਅਕਤੀ ਉਸ ਦੇ ਕੋਲ ਆਇਆ ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਖੁਦ ਨੂੰ ਸੀ.ਆਈ.ਡੀ. ਇੰਸਪੈਕਟਰ ਦੱਸਿਆ ਜਿਸ ਤੋਂ ਬਾਅਦ ਉਕਤ ਸੀ.ਆਈ.ਡੀ. ਇੰਸਪੈਕਟਰ ਵੱਲੋਂ ਉਸ ਨੂੰ ਧਮਕਾਇਆ ਗਿਆ ਕਿ ਉਸ ਦੀ ਸ਼ਕਲ ਇਕ ਕਤਲ ਦੇ ਮਾਮਲੇ ਵਿਚ ਮੁਲਜ਼ਮ ਨਾਲ ਮਿਲਦੀ ਹੈ। ਇਸ ਤੋਂ ਬਾਅਦ ਉਹ ਉਸ ਦੀ ਤਲਾਸ਼ੀ ਲੈਣ ਲੱਗਾ। ਇਸ ਤੋਂ ਬਾਅਦ ਸੀ.ਆਈ.ਡੀ. ਇੰਸਪੈਕਟਰ ਨੇ ਉਸ ਦੀ ਜੇਬ ਵਿਚ ਪਏ 1000 ਰੁ. ਦੀ ਰਕਮ ਕੱਢ ਲਈ ਤੇ ਕਾਰਡ ਰਾਹੀਂ ਵੀ 8000 ਰੁਪਏ ਕਢਵਾ ਲਏ ਤੇ ਫਰਾਰ ਹੋ ਗਿਆ। ਜਾਂਚ ਅਧਿਕਾਰ ਥਾਣੇਦਾਰ ਹਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਏ.ਟੀ.ਐੱਮ. ਮਸ਼ੀਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਅਤੇ ਏ.ਟੀ.ਐੱਮ. ਦੇ ਅੰਦਰ ਲੱਗੇ ਕੈਮਰਿਆਂ ਤੋਂ ਉਕਤ ਸੀ.ਆਈ.ਡੀ. ਇੰਸਪੈਕਟਰ ਬਣੇ ਵਿਅਕਤੀ ਦੀ ਫੁਟੇਜ ਬਰਾਮਦ ਕਰ ਲਈ ਗਈ ਹੈ। ਜਲਦ ਹੀ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਵਿਧਾਇਕ ਦੀ ਗੱਡੀ ਨੂੰ ਦੱਸਿਆ ਸੀ.ਆਈ.ਡੀ. ਵਿਭਾਗ ਦੀ ਗੱਡੀ
ਸ਼ਿਕਾਇਤਕਰਤਾ ਵਿੱਕੀ ਨੇ ਦੱਸਿਆ ਕਿ ਜਦੋਂ ਉਕਤ ਸ਼ਾਤਰ ਧੋਖੇਬਾਜ ਸੀ.ਆਈ.ਡੀ. ਇੰਸਪੈਕਟਰ ਉਸ ਦੀ ਤਲਾਸ਼ੀ ਲੈ ਰਿਹਾ ਸੀ ਤਾਂ ਉਸੇ ਦੌਰਾਨ ਏ.ਟੀ.ਐੱਮ. ਮਸ਼ੀਨ ਦੇ ਅੱਗੇ ਕੁਝ ਦੂਰ ਇਕ ਹੋਟਲ ਦੇ ਬਾਹਰ ਵਿਧਾਇਕ ਦੀਆਂ ਗੱਡੀਆਂ ਖੜ੍ਹੀਆਂ ਹੋਈਆਂ ਸਨ ਤੇ ਸੀ.ਆਈ.ਡੀ. ਇੰਸਪੈਕਟਰ ਨੇ ਉਸ ਨੂੰ ਧਮਕਾਇਆ ਕਿ ਉਹ ਆਪਣੇ ਬਾਕੀ ਸਾਥੀਆਂ ਨੂੰ ਬੁਲਾ ਲਵੇਗਾ ਜਿਸ ਤੋਂ ਬਾਅਦ ਉਸ ਨੂੰ ਚੁੱਕ ਕੇ ਇਥੋਂ ਲੈ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News