ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

Thursday, Apr 23, 2026 - 11:11 AM (IST)

ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ਓਵਰਬ੍ਰਿਜ ਨੇੜੇ ਇਕ ਅਣਪਛਾਤਾ ਨੌਜਵਾਨ ਰੇਲਗੱਡੀ ਦੀ ਲਪੇਟ ’ਚ ਆ ਗਿਆ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਲਿਆਂਦਾ ਗਿਆ ਪਰ ਸਰਕਾਰੀ ਫਰੀਜ਼ਰ ਨਾ ਹੋਣ ਕਾਰਨ, ਇਸ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਹ ਹਾਦਸਾ ਸੀ ਜਾਂ ਖ਼ੁਦਕੁਸ਼ੀ, ਇਹ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਜੀ. ਆਰ. ਪੀ. ਅਧਿਕਾਰੀ ਅਜੀਤ ਸਿੰਘ ਦੇ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਸੁਸ਼ੀਲ ਕੁਮਾਰ ਨੇ ਸੂਚਨਾ ਦਿੱਤੀ ਕਿ ਟਰੇਨ ਦੇ ਚਾਲਕ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਹੈ ਕਿ ਹਨੂੰਮਾਗੜ ਪੁੱਲ ਨੇੜੇ ਇਕ ਵਿਅਕਤੀ ਟਰੇਨ ਦੀ ਲਪੇਟ ’ਚ ਆ ਗਿਆ ਹੈ।

ਸੂਚਨਾ ਮਿਲਣ ’ਤੇ ਅਜੀਤ ਸਿੰਘ ਆਪਣੀ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ, ਨਰ ਸੇਵਾ ਨਾਰਾਇਣ ਸੇਵਾ ਸਮਿਤੀ ਨੂੰ ਸੂਚਿਤ ਕੀਤਾ ਅਤੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਲਿਆਂਦਾ। ਹਾਲਾਂਕਿ ਚਾਰ ਲਾਸ਼ਾਂ ਹੋਣ ਕਾਰਨ ਫਰੀਜ਼ਰ ਉਪਲੱਬਧ ਨਹੀਂ ਸੀ। ਨਤੀਜੇ ਵਜੋਂ ਉਸ ਦੀ ਲਾਸ਼ ਨੂੰ ਫਾਜ਼ਿਲਕਾ ਦੇ ਇਕ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੇ ਗੁਲਾਬੀ ਕਮੀਜ਼ ਅਤੇ ਮੈਰੂਨ ਰੰਗ ਦਾ ਪਜਾਮਾ ਪਾਇਆ ਹੋਇਆ ਸੀ ਅਤੇ ਦਾੜ੍ਹੀ ਵੀ ਸੀ। ਹਾਲਾਂਕਿ ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਨੇ ਨੇੜਲੇ ਸਾਰੇ ਪੁਲਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ।
 


author

Babita

Content Editor

Related News